ਚੰਡੀਗੜ੍ਹ, 7 ਜੁਲਾਈ (ਬਾਬੂਸ਼ਾਹੀ ਬਿਊਰੋ)- ਸਿਆਸਤ ਵਾਕਿਆ ਹੀ ਬਹੁਤ ਤਗੜੀ ਸ਼ੈਅ ਹੈ। ਪੰਜਾਬ 'ਚ ਅੱਜ ਕੋਲ੍ਹ ਜੋ ਕਾਂਵਾ ਰੌਲੀ ਚੱਲ ਰਹੀ ਹੈ, ਉਸਨੂੰ ਵੇਖਦਿਆਂ ਇਦਾਂ ਜਾਪ ਰਿਹਾ ਹੈ ਜਿਵੇਂ ਸਿਆਣੇ ਬਜ਼ੁਰਗ ਵੱਲੋਂ ਕਿਸੇ ਜਵਾਕ ਦੀ ਉਂਗਲੀ ਫੜ ਕੇ ਉਸਨੂੰ ਕਦੀ ਧੁੱਪ 'ਚ ਖੜ੍ਹਾ ਕਰ ਦਿੱਤਾ ਜਾਂਦਾ ਤੇ ਕਦੀ ਛਾਂ ਵਿਚ।
ਪਹਿਲਾਂ ਪੰਜਾਬ ਵਿਚ ਹਰ ਦਿਨ ਔਸਤਨ ਦੋ ਨੌਜਵਾਨ ਨਸ਼ੇ ਦੀ ਬਲੀ ਚੜ੍ਹਦੇ ਰਹੇ ਤੇ ਖ਼ਬਰਾਂ ਵਿਚ ਨੌਜਵਾਨਾਂ ਦੇ ਨਸ਼ੇ ਨਾਲ ਮੌਤਾਂ ਨੂੰ ਲੈ ਕੇ ਹੜਕੰਪ ਮਚ ਗਿਆ। ਉਸਤੋਂ ਬਾਅਦ ਪੁਲਿਸ ਪ੍ਰਸ਼ਾਸਨ 'ਤੇ ਉਂਗਲਾਂ ਉੱਠੀਆਂ ਅਤੇ ਪੰਜਾਬ ਦੀ ਆਵਾਮ ਨੇ ਨੌਜਵਾਨਾਂ ਦੀ ਮੌਤ ਦਾ ਜ਼ਿੰਮੇਵਾਰ ਪੰਜਾਬ ਪੁਲਿਸ ਨੂੰ ਠਹਿਰਾਇਆ। ਜਦੋਂ ਸਰਕਾਰ ਕੋਲ ਇੰਨ੍ਹਾਂ ਦੋ ਵੱਡੇ ਧੱਬਿਆਂ ਤੋਂ ਬਚਣ ਦਾ ਕੋਈ ਜ਼ਰੀਆ ਨਾ ਲੱਭਾ ਤਾਂ ਸਰਕਾਰ ਨੇ ਆਪਣੀ ਚਾਲ ਚਲਦਿਆਂ ਸਰਕਾਰੀ ਅਫਸਰਾਂ ਤੇ ਅਧਿਕਾਰੀਆਂ ਦੇ ਡੋਪ ਟੈਸਟ ਦੀ ਗੱਲ ਵਗ੍ਹਾ ਮਾਰੀ। ਤੇ ਬੱਸ, ਫਿਰ ਪੰਜਾਬ ਨੂੰ ਇਕ ਹੋਰ ਨਵਾਂ ਮੁੱਦਾ ਮਿਲ ਗਿਆ ਤੇ ਬਾਕੀ ਦੇ ਦੋ ਅਹਿਮ ਅਤੇ ਗੰਭੀਰ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕ ਗਿਆ।
ਬਿਲਕੁਲ ਅਜਿਹਾ ਹੀ ਕੁਝ ਕਹਿਣਾ ਹੈ ਵਿਰੋਧੀ ਧਿਰ ਨੇਤਾ ਸੁਖਪਾਲ ਖਹਿਰਾ ਦਾ। ਖਹਿਰਾ ਨੇ ਮੁੱਖ ਮੰਤਰੀ ਪੰਜਾਬ ਨੂੰ ਚਿੱਠੀ ਲਿਖੀ ਹੈ ਜਿਸ ਵਿਚ ਉਨ੍ਹਾਂ ਨੂੰ ਅਸਲ ਮੁੱਦੇ ਤੋਂ ਭਟਕਣ ਬਾਬਤ ਅਹਿਮ ਗੱਲਾਂ ਯਾਦ ਕਰਾਈਆਂ। ਖਹਿਰਾ ਨੇ ਇਸ ਚਿੱਠੀ ਦੇ ਨਾਲ ਆਪਣਾ ਡੋਪ ਟੈਸਟ ਵੀ ਭੇਜਿਆ ਜਿਸ ਵਿਚ ਉਨ੍ਹਾਂ ਦਾ ਟੈਸਟ ਨੈਗੇਟਿਵ ਦਿਖਾਈ ਦੇ ਰਿਹਾ ਹੈ।
ਖਹਿਰਾ ਦੀ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਨੂੰ ਪੂਰਾ ਪੜ੍ਹਨ ਲਈ ਪੀ.ਡੀ.ਐੱਫ 'ਤੇ ਕਲਿੱਕ ਕਰੋ :-
ਸੁਖਪਾਲ ਖਹਿਰਾ ਦੀ ਡੋਪ ਟੈਸਟ ਰਿਪੋਰਟ :-