ਚੰਡੀਗੜ, 20 ਸਤੰਬਰ 2018: ਰਾਜ ਚੋਣ ਕਮਿਸ਼ਨ ਪੰਜਾਬ ਨੇ ਅੱਠ ਜ਼ਿਲਿ•ਆਂ ਦੇ ਜ਼ਿਲ•ਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀਆਂ ਦੇ 53 ਬੂਥਾਂ 'ਤੇ ਮੁੜ ਵੋਟਾਂ ਪਵਾਉਣ ਦੇ ਹੁਕਮ ਦਿੱਤੇ ਹਨ। ਜਿਨ•ਾਂ ਬੂਥਾਂ 'ਤੇ ਮੁੜ ਵੋਟ ਪਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ, ਉਥੇ ਵੋਟਾਂ ਦੌਰਾਨ ਗੜਬੜੀਆਂ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਸਨ। ਇਨ•ਾਂ 53 ਪੋਲਿੰਗ ਸਟੇਸ਼ਨਾਂ ਉਤੇ ਭਲਕੇ 21 ਸਤੰਬਰ ਨੂੰ ਮੁੜ ਵੋਟਿੰਗ ਕਰਵਾਉਣ ਦਾ ਫੈਸਲਾ ਕੀਤਾ ਹੈ। ਭਲਕੇ ਵੋਟਾਂ ਸਵੇਰੇ 8 ਤੋਂ ਸ਼ਾਮੀਂ 4 ਵਜੇ ਤੱਕ ਪੈਣਗੀਆਂ।
ਬੁਲਾਰੇ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲ•ੇ ਵਿੱਚ 8, ਮੋਗਾ ਵਿੱਚ 1, ਫਾਜ਼ਿਲਕਾ ਵਿੱਚ 1, ਪਟਿਆਲਾ 2, ਫ਼ਰੀਦਕੋਟ 1, ਬਠਿੰਡਾ 2, ਲੁਧਿਆਣਾ 2 ਅਤੇ ਸ੍ਰੀ ਮੁਕਤਸਰ ਸਾਹਿਬ ਦੇ 36 ਬੂਥ ਹਨ। ਅੰਮ੍ਰਿਤਸਰ ਜ਼ਿਲ•ੇ ਦੇ ਪਿੰਡ ਗੱਗੋ ਮਾਹਲ ਦਾ ਬੂਥ ਨੰ-42, ਕੋਟ ਖਹਿਰਾ ਦਾ ਬੂਥ ਨੰ-56 ਤੇ 57, ਰਸੂਲਪੁਰ ਖੁਰਦ ਦੇ ਬੂਥ ਨੰ-89 ਅਤੇ ਕਰਤਾਰ ਸਿੰਘ ਨਗਰ ਦੇ ਬੂਥ ਨੰ-129, ਬੁਲਾਰਾ ਦੇ ਬੂਥ ਨੰ-5 ਅਤੇ ਸਰਾਂ ਦਾ 97 ਅਤੇ ਸਿੰਘਪੁਰਾ ਦੇ 101 ਨੰਬਰ ਪੋਲਿੰਗ ਬੂਥ ਉਤੇ ਦੁਬਾਰਾ ਵੋਟਾਂ ਪੈਣਗੀਆਂ।
ਜ਼ਿਲ•ਾ ਮੋਗਾ ਦੇ ਪੋਲਿੰਗ ਸਟੇਸ਼ਨ ਨੰਬਰ 126, ਸਰਕਾਰੀ ਪ੍ਰਾਇਮਰੀ ਸਕੂਲ, ਨਵਾਂ ਰੋਡੇ, ਜ਼ਿਲਾ ਫਾਜ਼ਿਲਕਾ ਦੇ ਬੂਥ ਨੰਬਰ 29 ਪਿੰਡ ਚੱਕ ਅਰਨੀਵਾਲਾ (ਸਰਕਾਰੀ ਐਲੀਮੈਂਟਰੀ ਸਕੂਲ)-ਸੱਜਾ ਪਾਸਾ, ਪਟਿਆਲਾ ਜ਼ਿਲ•ੇ ਦੇ ਪਿੰਡ ਬਖ਼ਸ਼ੀਵਾਲਾ ਦਾ ਬੂਥ ਨੰ-131 ਅਤੇ ਪਿੰਡ ਖੁੱਡਾ ਦਾ ਬੂਥ ਨੰਬਰ 39, ਫ਼ਰੀਦਕੋਟ ਦੇ ਪਿੰਡ ਦਬੜੀਖਾਨਾ ਦੇ ਬੂਥ ਨੰ-34, ਜ਼ਿਲ•ਾ ਬਠਿੰਡਾ ਦੇ ਪਿੰਡ ਦਿਆਲਪੁਰਾ ਮਿਰਜਾ ਦੇ ਬੂਥ ਨੰ-17 ਅਤੇ ਪਿੰਡ ਰਤਨਗੜ• ਕਣਕਵਾਲ ਦੇ ਬੂਥ ਨੰਬਰ 46 ਉਤੇ ਦੁਬਾਰਾ ਪੋਲਿੰਗ ਹੋਵੇਗੀ।
ਸ੍ਰੀ ਮੁਕਤਸਰ ਸਾਹਿਬ ਦੇ ਸੰਗੂਧੋਣ ਦੇ ਬੂਥ ਨੰ-74, 75 ਤੇ 76, ਚੱਕ ਮਦਰੱਸਾ ਦੇ ਬੂਥ ਨੰ-173 ਤੇ 174, ਲੱਖੇਵਾਲੀ ਦੇ ਬੂਥ ਨੰ-14, 15 ਤੇ 16, ਪਿੰਡ ਮਿੱਡਾ ਦੇ ਬੂਥ ਨੰ-17, 18 ਤੇ 19, ਪਿੰਡ ਭਗਵਾਨਪੁਰਾ ਦੇ ਬੂਥ ਨੰ-104 ਤੇ 105, ਦਾਨੇਵਾਲਾ ਦੇ ਬੂਥ ਨੰ-67, 68 ਤੇ 69, ਪਿੰਡ ਅਸਪਾਲ ਦੇ ਬੂਥ ਨੰ-31 ਤੇ 32, ਪਿੰਡ ਬੱਬੇਆਣਾ ਦੇ ਬੂਥ ਨੰ-74 ਤੇ 75, ਪਿੰਡ ਪਿਓਰੀ ਦੇ ਬੂਥ ਨੰ. 82, 83 ਤੇ 84, ਪਿੰਡ ਥਰਾਜਵਾਲਾ ਦੇ ਬੂਥ ਨੰਬਰ 62, ਪਿੰਡ ਗਿਲਜੇਵਾਲਾ ਦੇ ਬੂਥ ਨੰਬਰ 30, ਪਿੰਡ ਕੰਗਣਖੇੜਾ ਦੇ ਬੂਥ ਨੰ-4, ਪਿੰਡ ਮੰਡੀ ਕਿਲਿਆਂਵਾਲੀ ਦੇ ਬੂਥ ਨੰ-49, ਪਿੰਡ ਭੀਟੀਵਾਲਾ ਦੇ ਬੂਥ ਨੰ-69 ਤੇ 70, ਪਿੰਡ ਮਹਿਣਾ ਦੇ ਬੂਥ ਨੰ-86, ਪਿੰਡ ਮਾਨ ਦੇ ਬੂਥ ਨੰ-104, 105 ਤੇ 106, ਪਿੰਡ ਭਾਗੂ ਦੇ ਬੂਥ ਨੰ-121, ਪਿੰਡ ਲਾਲ ਬਾਈ ਦੇ ਬੂਥ ਨੰ-123 ਤੇ 124 ਉਤੇ ਦੁਬਾਰਾ ਵੋਟਿੰਗ ਹੋਵੇਗੀ।
ਲੁਧਿਆਣਾ ਜ਼ਿਲ•ੇ ਦੇ ਢੋਲਣਵਾਲ ਦੇ ਬੂਥ ਨੰ -222 ਅਤੇ 223 ਉਤੇ ਦੁਬਾਰਾ ਵੋਟਿੰਗ ਹੋਵੇਗੀ।
ਬੁਲਾਰੇ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਮਿਤੀ 22 ਸਤੰਬਰ 2018 ਦਿਨ ਸ਼ਨਿਚਰਵਾਰ ਨੂੰ ਸਵੇਰੇ 8:00 ਵਜੇ ਸ਼ੁਰੂ ਹੋਵੇਗੀ।