ਚੰਡੀਗੜ, 23 ਸਤੰਬਰ 2018: ਪੰਜਾਬ ਰਾਜ ਦੀਆਂ 22 ਜ਼ਿਲ਼ਾ ਪ੍ਰੀਸ਼ਦਾਂ ਅਤੇ 150 ਪੰਚਾਇਤ ਸੰਮਤੀਆਂ ਲਈ ਬੀਤੇ ਦਿਨੀ ਪਈਆਂ ਵੋਟਾਂ ਦੇ ਅੱਜ ਨਤੀਜੇ ਐਲਾਨੇ ਗਏ ਹਨ। ਐਲਾਨੇ ਗਏ ਨਤੀਜਿਆਂ ਅਨੁਸਾਰ ਕਾਂਗਰਸ ਪਾਰਟੀ ਦੀ ਜ਼ਿਲਾ ਪ੍ਰੀਸ਼ਦਾਂ ਅਤੇ ਪੰਚਾਇਤ ਸੰਮਤੀਆਂ ਵਿੱਚ ਝੰਡੀ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਰਾਜ ਦੀਆਂ 22 ਜ਼ਿਲਾ ਪ੍ਰੀਸ਼ਦਾਂ ਦੇ 353 ਜ਼ੋਨਾ ਦੇ ਨਤੀਜਿਆਂ ਅਨੁਸਾਰ ਕਾਂਗਰਸ ਪਾਰਟੀ ਦੇ 331 ਉਮੀਦਵਾਰ ਜੇਤੂ ਰਹੇ, ਜਦਕਿ ਆਮ ਆਦਮੀ ਪਾਰਟੀ ਦੇ 00 ਸ਼੍ਰੋਮਣੀ ਅਕਾਲੀ ਦਲ ਦੇ 18, ਭਾਰਤੀ ਜਨਤਾ ਪਾਰਟੀ ਦੇ 02 ਅਤੇ ਅਜ਼ਾਦ ਅਤੇ ਹੋਰ 02 ਜੇਤੂ ਰਹੇ।
ਇਸੇ ਤਰਾਂ 150 ਪੰਚਾਇਤ ਸੰਮਤੀਆ ਦੇ 2899 ਜ਼ੋਨਾਂ ਵਿੱਚ ਵਿਚੋਂ ਕਾਂਗਰਸ ਪਾਰਟੀ ਦੇ 2351 ਉਮੀਦਵਾਰ ਜੇਤੂ ਰਹੇ ਜਦਕਿ ਆਮ ਆਦਮੀ ਪਾਰਟੀ ਦੇ 20, ਸ਼੍ਰੋਮਣੀ ਅਕਾਲੀ ਦਲ ਦੇ 353, ਭਾਰਤੀ ਜਨਤਾ ਪਾਰਟੀ ਦੇ 63, ਸੀ.ਪੀ.ਆਈ.ਦੇ 01, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) 02, ਸੀ.ਪੀ.ਆਈ.(ਐਮ) 02 ਅਤੇ ਅਜ਼ਾਦ ਅਤੇ ਹੋਰ 107 ਜੇਤੂ ਰਹੇ।