ਚੰਡੀਗੜ੍ਹ, 21 ਸਤੰਬਰ 2018 - ਪੰਜਾਬ ਦੇ 8 ਜ਼ਿਲ੍ਹਿਆਂ 'ਚ ਅੱਜ ਦੁਬਾਰਾ ਵੋਟਿੰਗ ਪੈਣ ਦਾ ਕੰਮ ਜਾਰੀ ਹੈ। 19 ਸਤੰਬਰ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਵਾਪਰੀਆਂ ਅਣਸੁਖਾਵੀਆਂ ਘਟਨਾਵਾਂ ਦੇ ਚਲਦਿਆਂ ਅੱਜ ਸਖਤ ਸੁਰੱਖਿਆ ਹੇਠ ਵੋਟਾਂ ਹੋ ਰਹੀਆਂ ਹਨ। ਜ਼ਾਹਰ ਤੌਰ 'ਤੇ ਪਹਿਲਾਂ ਹੋਈਆਂ ਚੋਣਾਂ ਨਾਲੋਂ ਅੱਜ ਵਰਕਰਾਂ ਤੇ ਵੋਟਰਾਂ 'ਚ ਵੋਟਿੰਗ ਨੂੰ ਲੈ ਕੇ ਉਤਸ਼ਾਹ ਘੱਟ ਹੀ ਦੇਖਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਭਲਕੇ ਸ਼ਨੀਵਾਰ ਨੂੰ ਇੰਨ੍ਹਾਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ ਤੇ ਪੰਜਾਬ ਦੇ 8 ਜ਼ਿਲ੍ਹਿਆਂ 'ਚੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਜੇਤੂਆਂ ਦਾ ਐਲਾਨ ਹੋਵੇਗਾ। ਵੋਟਾਂ ਦੀ ਗਿਣਤੀ ਪੁਲੀਸ ਦੇ ਸਖਤ ਪਹਿਰੇ ਹੇਠ ਕੀਤੀ ਜਾਵੇਗੀ। ਪੰਜਾਬ ਸਰਕਾਰ ਵੱਲੋਂ ਕੋਈ ਵੀ ਅਣਹੋਣੀ ਨਾ ਵਾਪਰਨ ਤਹਿਤ ਪੁਲੀਸ ਮੁਲਾਜ਼ਮ ਪਹਿਲਾਂ ਤੋਂ ਹੀ ਤੈਨਾਤ ਕੀਤੇ ਗਏ ਹਨ।