ਕੁਲਵੰਤ ਸਿੰਘ ਬੱਬੂ
ਰਾਜਪੁਰਾ 23 ਸੰਤਬਰ 2018 - ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪੰਚਾਇਤ ਸੰਮਤੀ ਰਾਜਪੁਰਾ ਦੇ 21 ਜੋਨਾਂ 'ਚ ਕਾਂਗਰਸ ਦੇ ਸਾਰੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਉਮੀਦਵਾਰਾਂ 'ਚ ਕਰਾਲਾ ਤੋਂ ਗੁਰਮੀਤ ਕੌਰ, ਜੋਨ ਧਰਮਗੜ੍ਹ ਤੋਂ ਦਲਜੀਤ ਸਿੰਘ, ਜੋਨ ਮਾਣਕਪੁਰ ਤੋਂ ਸਰਬਜੀਤ ਸਿੰਘ, ਜੋਨ ਹੁਲਕਾ ਤੋਂ ਨੰਦ ਲਾਲ, ਜੋਨ ਜੰਗਪੁਰਾ (ਉਰਫ ਗੋਬਿੰਦਪੁਰਾ) ਤੋਂ ਬਹਾਦਰ ਸਿੰਘ, ਜੋਨ ਖੇੜਾ ਗੱਜੂ ਤੋਂ ਚੇਤਨ ਦਾਸ, ਜੋਨ ਖਰੌਲਾ ਤੋਂ ਸੁਰਜੀਤ ਕੌਰ, ਜੋਨ ਦਬਾਲੀ ਕਲਾਂ ਤੋਂ ਗੁਰਮੀਤ ਕੌਰ, ਜੋਨ ਭੱਪਲ ਤੋਂ ਨਛੱਤਰ ਸਿੰਘ, ਜੋਨ ਨੈਣਾਂ ਤੋਂ ਸੇਵਾ ਸਿੰਘ, ਜੋਨ ਬਸੰਤਪੁਰਾ ਤੋਂ ਕਾਂਤੀ ਦੇਵੀ, ਜੋਨ ਉਕਸੀ ਤੋਂ ਜਗਦੀਸ਼ ਕੌਰ, ਜੋਨ ਨੀਲਪੁਰ ਤੋਂ ਲਾਭ ਕੌਰ, ਜੋਨ ਬੂਟਾ ਸਿੰਘ ਵਾਲਾ ਤੋਂ ਗਗਨਦੀਪ ਸਿੰਘ, ਮਨੌਲੀ ਸੂਰਤ ਤੋਂ ਚਰਨਜੀਤ ਕੌਰ, ਜੋਨ ਖਰਾਜਪੁਰ ਤੋਂ ਜਸਵਿੰਦਰ ਸਿੰਘ, ਜੋਨ ਸ਼ਾਮਦੂ ਤੋਂ ਇੰਦਰਜੀਤ ਕੌਰ, ਗੁਰੂ ਅੰਗਦ ਦੇਵ ਕਲੋਨੀ ਤੋਂ ਸੁਰਿੰਦਰ ਸਿੰਘ, ਜੋਨ ਦੇਵੀ ਨਗਰ ਤੋਂ ਭੁਪਿੰਦਰ ਕੌਰ, ਜੋਨ ਜਾਂਸਲਾ ਤੋਂ ਨਰਿੰਦਰ ਕੌਰ, ਜੋਨ ਨਲਾਸ ਕਲਾਂ ਤੋਂ ਬਿੱਟੂ ਸ਼ਾਮਲ ਹਨ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਬਲਾਕ ਸੰਮਤੀ ਘਨੌਰ ਤੋਂ ਸਾਰੇ 16 ਜੋਨਾਂ ਤੋਂ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ ਹਨ। ਜਦੋਂਕਿ 2 ਨੰਬਰ ਜੋਨ ਤੋਂ ਰਾਮ ਕੁਮਾਰ ਨਿਰਵਿਰੋਧ ਜੇਤੂ ਰਹੇ ਸਨ ਅਤੇ ਅੱਜ 15 ਜੋਨਾਂ ਦੀਆਂ ਵੋਟਾਂ ਦੀ ਗਿਣਤੀ ਦੌਰਾਨ ਜੋਨ ਲੋਹ ਸਿੰਬਲੀ ਤੋਂ ਮਾਇਆ ਦੇਵੀ, ਜੰਡ ਮੰਗੋਲੀ ਤੋਂ ਰਣਧੀਰ ਸਿੰਘ, ਜੋਨ ਫਰੀਦਪੁਰ ਜੱਟਾਂ ਤੋਂ ਬਲਜੀਤ ਸਿੰਘ, ਜੋਨ ਸਮੇਲਪੁਰ ਸੇਖਾਂ ਤੋਂ ਜਸਪਰਮਵੀਰ ਸਿੰਘ, ਹਰਪਾਲਪੁਰ ਤੋਂ ਰਾਜਵਿੰਦਰ ਸਿੰਘ, ਜੋਨ ਉਲਾਣਾ ਤੋਂ ਦਯਾਵੰਤੀ, ਜੋਨ (ਅਜਰੌਰ) ਤੋਂ ਸੁਜਾਤਾ ਰਾਣੀ, ਜੋਨ ਨਰੜੂ ਤੋਂ ਉਸ਼ਾ, ਜੋਨ ਚੱਪੜ ਤੋਂ ਗਗਨਦੀਪ ਕੌਰ, ਜੋਨ ਅਲਾਮਦੀਪੁਰ ਤੋਂ ਗੁਰਦੇਵ ਸਿੰਘ, ਜੋਨ ਮੰਜੌਲੀ ਤੋਂ ਸ਼ਮਸ਼ੇਰ ਸਿੰਘ, ਜੋਨ ਉਂਟਸਰ ਤੋਂ ਲਖਵੀਰ ਸਿੰਘ, ਜੋਨ ਮੰਡੌਲੀ ਤੋਂ ਵੀਨਾ ਰਾਣੀ, ਜੋਨ ਰੁੜਕੀ ਤੋਂ ਮਨਜੀਤ ਕੌਰ ਜੇਤੂ ਰਹੇ ਹਨ।
ਇਸੇ ਦੌਰਾਨ ਸ੍ਰੀ ਕੁਮਾਰ ਅਮਿਤ ਨੇ ਹੋਰ ਦੱਸਿਆ ਕਿ ਪੰਚਾਇਤ ਸੰਮਤੀ ਸ਼ੰਭੂ ਕਲਾਂ ਦੇ 19 ਜੋਨਾਂ ਤੋਂ ਕਾਂਗਰਸ ਨੂੰ 17, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੂੰ 1-1 ਸੀਟ ਮਿਲੀ ਹੈ। ਇਥੇ ਕਾਂਗਰਸ ਪਾਰਟੀ ਦੇ ਜੇਤੂ ਰਹੇ ਉਮੀਦਵਾਰਾਂ 'ਚ ਜੋਨ ਭੇਡਵਾਲ ਤੋਂ ਅਰਚਨਾ ਰਾਣੀ, ਜੋਨ ਤਖਤੂਮਾਜਰਾ ਤੋਂ ਰਣਜੀਤ ਕੌਰ, ਜੋਨ ਸੇਹਰਾ ਤੋਂ ਜਗਰੂਪ ਸਿੰਘ, ਖੇੜੀ ਗੰਡਿਆਂ ਤੋਂ ਜਸਵਿੰਦਰ ਸਿੰਘ, ਜੋਨ ਸੈਦਖੇੜੀ ਤੋਂ ਗੁਰਚਰਨ ਸਿੰਘ ਉਰਫ ਚਰਨ ਸਿੰਘ, ਜੋਨ ਖਾਨਪੁਰ ਗੰਡਿਆਂ ਤੋਂ ਸਰਬਜੀਤ ਕੌਰ, ਜੋਨ ਸੁਹਰੋਂ ਤੋਂ ਗੁਰਨਾਮ ਸਿੰਘ, ਬਠੌਣੀਆਂ ਕਲਾਂ ਤੋਂ ਰਵਿੰਦਰ ਕੁਮਾਰ, ਜੋਨ ਡਾਹਰੀਆਂ ਤੋਂ ਚਤਿੰਦਰ ਬੀਰ ਸਿੰਘ, ਜੋਨ ਬਪਰੌਰ ਤੋਂ ਸੁਖਵਿੰਦਰ ਕੌਰ, ਜੋਨ ਸ਼ੰਭੂ ਕਲਾਂ ਤੋਂ ਪਰਮਜੀਤ ਕੌਰ, ਜੋਨ ਖੇੜੀ ਗੁਰਨਾ ਤੋਂ ਰਣਜੀਤ ਸਿੰਘ, ਜੋਨ ਘੱਗਰ ਸਰਾਏ ਤੋਂ ਲਖਵਿੰਦਰ ਕੌਰ, ਜੋਨ ਥੂਹਾ ਤੋਂ ਅਮਰਜੀਤ ਸਿੰਘ, ਜੋਨ ਮਦਨਪੁਰ ਤੋਂ ਜਰਨੈਲ ਕੌਰ, ਜੋਨ ਜਨਸੂਆ ਦਿਵਾਨੀ ਬਾਈ ਅਤੇ ਜੋਨ ਚਮਾਰੂ ਤੋਂ ਗੁਰਵਿੰਦਰ ਸਿੰਘ ਜੇਤੂ ਰਹੇ। ਇਸੇ ਤਰ੍ਹਾਂ ਜੋਨ ਤੇਪਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਗੁਰਪ੍ਰੀਤ ਸਿੰਘ ਅਤੇ ਜੋਨ ਢਕਾਨਸੂ ਕਲਾਂ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਈਸ਼ਵਰ ਦੇਵੀ ਸ਼ਾਮਲ ਹਨ।