ਚੰਡੀਗੜ੍ਹ, 19 ਸਤੰਬਰ 2018 - ਪੰਜਾਬ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਦਾ ਸਮਾਂ ੪ ਵਜੇ ਤੱਕ ਸੀ, ਜੋ ਕਿ ਖਤਮ ਹੋ ਚੁੱਕਾ ਹੈ। 4 ਵਜੇ ਤੋਂ ਬਾਅਦ ਕੇਵਲ ਬੂਥਾਂ ਦੇ ਬਾਹਰ ਖੜ੍ਹੇ ਵੋਟਰ ਹੀ ਵੋਟਿੰਗ ਕਰ ਪਾਉਣਗੇ।
ਪੰਜਾਬ ਦੇ 22 ਜ਼ਿਲ੍ਹਾ ਪ੍ਰੀਸ਼ਦ ਤੇ 150 ਬਲਾਕ ਸੰਮਤੀ ਲਈ ਅੱਜ ਸਵੇਰੇ 8 ਵਜੇ ਤੋਂ ਵੋਟਿੰਗ ਦਾ ਕੰਮ ਸ਼ੁਰੂ ਹੋਇਆ ਸੀ।
ਵੋਟਿੰਗ ਪ੍ਰਕਿਰਿਆ ਦੌਰਾਨ ਪੰਜਾਬ ਦੇ ਕਈ ਥਾਈਂ ਤੋਂ ਹਿੰਸਾ ਦੀਆਂ ਖਬਰਾਂ ਵੀ ਸਾਹਮਣੇ ਆਈਆਂ। ਜਿੰਨ੍ਹਾਂ 'ਚ ਤਰਨਤਾਰਨ, ਮੋਹਾਲੀ, ਰਾਜਾਸਾਂਸੀ, ਮੁਕਤਸਰ, ਫਿਰੋਜ਼ਪੁਰ, ਸਨੌਰ, ਨਿਆਮਤਪੁਰਾ, ਲੰਬੀ, ਅਤੇ ਹੋਰ ਕਈ ਥਾਵਾਂ 'ਤੇ ਹਿੰਸਾ ਅਤੇ ਬੂਥ ਕੈਪਚਰਿੰਗ ਦੀਆਂ ਖਬਰਾਂ ਸਾਹਮਣੇ ਆਈਆਂ ਸਨ।