ਫਰੀਦਕੋਟ ਦੇ ਪਿੰਡ ਮਹਿਮੂਆਣਾ ਦੀ ਖੁਸ਼ਵਿੰਦਰ ਕੌਰ ਯੂਕ੍ਰੇਨ ਦੀ ਸਿਟੀ ਖਰਕੀਵ 'ਚ ਫਸੀ
ਦੀਪਕ ਗਰਗ
ਫਰੀਦਕੋਟ 25 ਫਰਵਰੀ 2022 - ਯੂਕ੍ਰੇਨ ਤੇ ਰੂਸ ਦੇ ਵਿਚਾਲੇ ਸ਼ੁਰੂ ਹੋਈ ਜੰਗ ਨੇ ਪੂਰੇ ਭਾਰਤ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿਓਂਕਿ ਵੱਡੀ ਗਿਣਤੀ ਯੂਕ੍ਰੇਨ 'ਚ ਭਾਰਤ ਦੇ ਨਾਗਰਿਕ ਯੂਕਰੇਨ ਦੇ ਵਿਚ ਰਹਿ ਰਹੇ ਹਨ ਤੇ 20000 ਦੇ ਕਰੀਬ ਬੱਚੇ ਮੈਡੀਕਲ ਦੀ ਪੜਾਈ ਲਈ ਯੂਕਰੇਨ ਚ ਗਏ ਹੋਏ ਹਨ, ਜਿਨ੍ਹਾਂ ਦੇ ਹਾਲਾਤ ਨਾਜ਼ਕ ਬਣ ਚੁਕੇ ਹਨ। ਇਥੇ ਦਸਨਯੋਗ ਹੈ ਕੇ ਵੱਡੀ ਗਿਣਤੀ 'ਚ ਪੰਜਬ ਦੇ ਲੜਕੇ ਲੜਕੀਆਂ ਵੀ ਯੂਕ੍ਰੇਨ ਦੇ ਹਾਲਾਤ 'ਚ ਫਸ ਗਏ ਹਨ ਜਿਸ ਦੀ ਤਾਜ਼ਾ ਮਿਸਾਲ ਮਿਲੀ ਹੈ ਫਰੀਦਕੋਟ ਦੇ ਪਿੰਡ ਮਹਿਮੂਆਣਾ ਦੀ ਜਿਥੋਂ ਦੀ ਇਕ ਖੁਸ਼ਵਿੰਦਰ ਕੌਰ ਨਾਮ ਦੀ ਲੜਕੀ ਵੀ ਪਿਛਲੇ 5 ਸਾਲ ਤੋਂ ਐਮਬੀਬੀਐਸ ਦੀ ਪੜਾਈ ਲਈ ਗਈ ਹੋਈ ਸੀ ਤੇ ਇਕ ਸਾਲ ਦੀ ਪੜਾਈ ਬਾਕੀ ਸੀ ਪਰ ਉਥੇ ਹੀ ਰਹਿ ਗਈ ਹੈ। ਉਸ ਦੇ ਮਾਤਾ ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਹੋ ਰਿਹਾ ਹੈ ਉਨ੍ਹਾਂ ਨੇ ਲੜਕੀ ਖੁਸ਼ਵਿੰਦਰ ਦੀ ਵਾਪਸੀ ਲਈ ਟਿਕਟ ਦਾ ਪ੍ਰਬੰਧ ਵੀ ਕਰ ਦਿਤਾ ਸੀ 24 ਫਰਵਰੀ ਨੂੰ ਲੜਕੀ ਨੇ ਵਾਪਸ ਆਉਣਾ ਸੀ ਪਰ ਉਸ ਵਕਤ ਹਾਲਾਤ ਵਿਗੜ ਗਏ ਤੇ ਉਡਾਣ ਬੰਦ ਹੋ ਗਈ ਜਿਸ ਦੇ ਚਲਦੇ ਪਰਿਵਾਰ ਨੇ ਭਾਵੁਕ ਹੁੰਦੇ ਹੋਏ ਲੜਕੀ ਨੂੰ ਵਾਪਸ ਲਿਆਉਣ ਲਈ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ।
ਇਸ ਮੌਕੇ ਲੜਕੀ ਦੇ ਚਾਚਾ ਗੁਰਜੰਟ ਸਿੰਘ ਨੇ ਦਸਿਆ ਕਿ ਸਭ ਕੁਝ ਠੀਕ ਸੀ ਉਨ੍ਹਾਂ ਦੀ ਲੜਕੀ ਪਿਛਲੇ 5 ਸਾਲ ਤੋਂ ਉਥੇ ਐਮਬੀਬੀਐਸ ਦੀ ਪੜਾਈ ਕਰ ਰਹੀ ਸੀ ਇਕ ਸਾਲ ਬਾਕੀ ਰਹਿ ਗਿਆ ਸੀ। ਹੁਣ ਹਾਲਾਤ ਵਿਗੜਨ ਨਾਲ ਉਨ੍ਹਾਂ ਦਾ ਬੁਰਾ ਹਾਲ ਹੋ ਰਿਹਾ ਹੈ ਲੜਕੀ ਦੀ ਟਿਕਟ ਵੀ ਬੁਕ ਕਰਵਾ ਦਿੱਤੀ ਸੀ ਪਰ ਜ਼ਿਆਦਾ ਹਾਲਤ ਖਰਾਬ ਹੋਣ ਕਰਕੇ ਹਵਾਈ ਉਡਾਣ ਬੰਦ ਕਰ ਦਿਤੀ ਜਿਸ ਨਾਲ ਸਾਰੇ ਬੱਚੇ ਰੁਕ ਕੇ ਰਹਿ ਗਏ ਉਨ੍ਹਾਂ ਦੀ ਭਾਰਤ ਸਰਕਾਰ ਤੋਂ ਮੰਗ ਹੈ ਕੇ ਜਲਦੀ ਕੋਈ ਹੱਲ ਕੱਢਕੇ ਉਨ੍ਹਾਂ ਦੀ ਬੱਚੀ ਨੂੰ ਸਹੀ ਸਲਾਮਤ ਵਾਪਸ ਲਿਆਂਦਾ ਜਾਵੇ।