ਯੂਕਰੇਨ ਅਤੇ ਰੂਸ ਕੋਲ ਕਿੰਨੇ ਕਿੰਨੇ ਹਥਿਆਰ ਹਨ ਪੜ੍ਹੋ ਪੂਰੀ ਜਾਣਕਾਰੀ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 27 ਫਰਵਰੀ 2022 - ਯੁਕਰੇਨ ਅਤੇ ਰੂਸ ਵਿਚਕਾਰ ਲੜਾਈ ਚੱਲ ਰਹੀ ਹੈ ਤੇ ਇਸ ਵਿਚਕਾਰ ਰੂਸ ਯੂਕਰੇਨ ਤੇ ਭਾਰੀ ਪਿਆ ਹੋਇਆ ਹੈ ਤੇ ਇੱਥੋ ਤੱਕ ਦੀ ਇਹ ਵੀ ਜਾਣਕਾਰੀ ਹੈ ਯੂਕਰੇਨ ਦੀ ਰਾਜਧਾਨੀ ਕੀਵ ਤੇ ਰੂਸੀ ਸੈਨਾ ਨੇ ਕਈ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ ਤੇ ਇਹ ਵੀ ਜਾਣਕਾਰੀ ਬਾਬੂਸ਼ਾਹੀ ਡਾਟ ਕਾਮ ਦੇ ਦਰਸਕਾਂ ਨਾਲ ਸਾਂਝੀ ਕਰਨਾ ਚਾਹੁੰਦੇ ਹਾਂ ਯੂਕਰੇਨ ਨੇ ਉੱਥੋ ਦੇ ਆਮ ਨਾਗਰਿਕਾਂ ਤੱਕ ਵੀ ਹਥਿਆਰ ਪਹੁੰਚਾ ਦਿੱਤੇ ਹਨ ਤਾਂ ਕਿ ਰੂਸ ਦੀ ਸੈਨਾ ਨਾਲ ਲੜਿਆ ਜਾ ਸਕੇ ਇਸ ਵਿੱਚ ਔਰਤਾਂ ਨੇ ਵੀ ਹਥਿਆਰ ਚੁੱਕ ਲਏ ਹਨ।
ਜੇਕਰ ਗੱਲ ਕਰੀਏ ਯੂਕਰੇਨ ਕੋਲ 11 ਲੱਖ ਸੈਨਾ ਹੈ ਤੇ ਰੂਸ ਕੋਲ 29 ਲੱਖ ਸੈਨਾ ਹੈ ਤੇ ਜੇਕਰ ਲੜਾਕੂ ਜਹਾਜਾਂ ਦੀ ਗੱਲ ਕਰੀਏ ਤਾਂ ਯੂਕਰੇਨ ਕੋਲ 98 ਤੇ ਰੂਸ ਕੋਲ 1511 ਲੜਾਕੂ ਜਹਾਜ਼ ਹਨ ਯੂਕਰੇਨ ਕੋਲ 34 ਹੈਲੀਕਾਪਟਰ ਹਨ ਤੇ ਰੂਸ ਕੋਲ 544 ਹੈਲੀਕਾਪਟਰ ਹਨ ਜੇਕਰ ਟੈਂਕਾਂ ਦੀ ਗੱਲ ਕਰੀਏ ਤਾਂ ਯੁਕਰੇਨ ਕੋਲ 2596 ਤੇ ਰੂਸ ਕੋਲ 12420 ਟੈਂਕ ਹਨ। ਜੇਕਰ ਗੱਲ ਕਰੀਏ ਹੁਣ ਦੀ ਸਥਿਤੀ ਦੀ ਰੂਸ ਨੇ ਯੂਕਰੇਨ ਵਿੱਚ ਨੁਕਸਾਨ ਬਹੁਤ ਪਹੁੰਚਾਇਆ ਪਰ ਯੂਕਰੇਨ ਰੂਸੀ ਸੈਨਿਕਾਂ ਅੱਗੇ ਝੁਕਣ ਨੂੰ ਤਿਆਰ ਨਹੀ ਤੇ ਯੂਕਰੇਨ ਦੇ ਰਾਸ਼ਟਰਪਤੀ ਨੇ ਹੁਣ ਦੀ ਤਾਜਾ ਖਬਰ ਅਨੁਸਾਰ ਰੂਸ ਦੇ ਰਾਸਟਰਪਤੀ ਨਾਲ ਫੋਨ ਤੇ ਗੱਲ ਕੀਤੀ ਹੈ।