ਯੂਕਰੇਨ; ਪੋਲੈਂਡ ਬਾਰਡਰ 'ਤੇ ਖੜ੍ਹੇ ਧੀਰਜ ਦੀ ਮਾਂ ਨੇ ਪੁੱਤ ਨੂੰ ਸੁਰੱਖਿਅਤ ਵਾਪਸ ਲਿਆਉਣ ਦੀ ਕੀਤੀ ਅਪੀਲ
ਦਲਜੀਤ ਕੌਰ ਭਵਾਨੀਗੜ੍ਹ
ਸੁਨਾਮ ਊਧਮ ਸਿੰਘ ਵਾਲਾ, 26 ਫਰਵਰੀ, 2022: ਸੁਨਾਮ ਦੇ ਸੀਨੀਅਰ ਐਡਵੋਕੇਟ ਸੁਖਵਿੰਦਰ ਵਰਮਾ ਦਾ ਪੁੱਤਰ ਧੀਰਜ ਵਰਮਾ ਯੂਕਰੇਨ ਵਿੱਚ ਪੋਲੈਂਡ ਦੇ ਬਾਰਡਰ ਉੱਤੇ ਪਿਛਲੇ ਤਿੰਨ ਦਿਨਾਂ ਤੋਂ ਭਾਰਤ ਆਉਣ ਦਾ ਇੰਤਜ਼ਾਰ ਕਰ ਰਿਹਾ ਹੈ। ਤਿੰਨ ਦਿਨਾਂ ਤੋਂ ਉਹ ਸੁੱਤਾ ਨਹੀਂ ਹੈ ਅਤੇ ਨਾ ਹੀ ਖਾਣਾ ਖਾ ਸਕਿਆ ਹੈ। ਟ੍ਰੈਫਿਕ ਜਾਮ ਹੋਣ ਦੀ ਵਜ੍ਹਾ ਕਰਕੇ ਧੀਰਜ ਤੀਹ ਕਿਲੋਮੀਟਰ ਪੈਦਲ ਚੱਲਕੇ ਪੋਲੈਂਡ ਦੇ ਬਾਰਡਰ ਤਕ ਪਹੁੰਚ ਸਕਿਆ ਹੈ। ਮੋਬਾਈਲ ਦੀ ਬੈਟਰੀ ਤੱਕ ਖ਼ਤਮ ਹੋ ਗਈ ਹੈ। ਇਹ ਜਾਣਕਾਰੀ ਐਤਵਾਰ ਨੂੰ ਧੀਰਜ ਵਰਮਾ ਦੀ ਮਾਤਾ ਲਵਲੀ ਜੌਹਰ ਨੇ ਸਾਂਝੀ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਧੀਰਜ਼ ਯੂਕਰੇਨ ਵਿੱਚ ਟਰਨੋਪਿਲ ਯੂਨੀਵਰਸਿਟੀ ਵਿੱਚ ਐੱਮਬੀਬੀਐੱਸ ਕਰ ਰਿਹਾ ਹੈ। ਰੂਸ ਦੇ ਹਮਲੇ ਤੋਂ ਬਾਅਦ ਉੱਥੇ ਦਹਿਸ਼ਤ ਦਾ ਮਾਹੌਲ ਹੈ। ਕਰੀਬ 24 ਘੰਟੇ ਬਾਅਦ ਐਤਵਾਰ ਦੀ ਸ਼ਾਮ ਨੂੰ ਮੁਸ਼ਕਿਲ ਨਾਲ ਕੁੱਝ ਪਲਾਂ ਲਈ ਉਨ੍ਹਾਂ ਦੀ ਆਪਣੇ ਬੇਟੇ ਨਾਲ ਗੱਲ ਹੋ ਸਕੀ ਹੈ। ਪੋਲੈਂਡ ਬਾਰਡਰ ਉੱਤੇ ਕਰੀਬ ਪੰਦਰਾਂ ਸੌ ਵਿਦਿਆਰਥੀ ਫਸੇ ਹੋਏ ਹਨ।
ਭਾਵੁਕ ਹੁੰਦਿਆਂ ਧੀਰਜ ਦੀ ਮਾਂ ਲਵਲੀ ਵਰਮਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਬਹਾਦੁਰ ਹੈ ਅਤੇ ਧੀਰਜ ਨੇ ਕਦੇ ਹੌਸਲਾ ਨਹੀਂ ਛੱਡਿਆ ਲੇਕਿਨ ਅੱਜ ਗੱਲ ਕਰਦੇ ਹੋਏ ਪਹਿਲੀ ਵਾਰ ਉਸ ਦੇ ਰੋਣ ਦਾ ਆਭਾਸ ਹੋਇਆ ਜਿਸਦੇ ਨਾਲ ਉਹ ਵੀ ਆਪਣੀਆਂ ਭਾਵਨਾਵਾਂ ਤੇ ਕਾਬੂ ਨਹੀਂ ਰੱਖ ਸਕੀ। ਧੀਰਜ ਨੇ ਦੱਸਿਆ ਕਿ ਖਤਰਨਾਕ ਖੇਤਰ 'ਚੋਂ ਵਿਦਿਆਰਥੀਆਂ ਨੂੰ ਪਹਿਲਾਂ ਕੱਢਿਆ ਜਾ ਰਿਹਾ ਹੈ। ਉਨ੍ਹਾਂ ਦਾ ਪੁੱਤਰ ਇੱਕ ਦਿਨ ਬੰਕਰ ਵਿੱਚ ਵੀ ਰਿਹਾ ਹੈ। ਉਨ੍ਹਾਂ ਦੱਸਿਆ ਕਿ ਧੀਰਜ਼ ਚਾਰ ਫਰਵਰੀ ਨੂੰ ਹੀ ਦਿੱਲੀ ਤੋਂ ਯੂਕਰੇਨ ਪਹੁੰਚਿਆ ਸੀ, ਉਹ ਡਾਕਟਰੀ ਦੀ ਪੰਜਵੇਂ ਸਾਲ ਦੀ ਪੜ੍ਹਾਈ ਕਰ ਰਿਹਾ ਹੈ।
ਧੀਰਜ ਦੇ ਪਿਤਾ ਐਡਵੋਕੇਟ ਸੁਖਵਿੰਦਰ ਵਰਮਾ ਅਤੇ ਮਾਤਾ ਲਵਲੀ ਜੌਹਰ ਨੇ ਦੱਸਿਆ ਕਿ ਧੀਰਜ ਵਰਮਾ ਨਾਲ ਸਬੰਧਿਤ ਸੂਚਨਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੇ ਦਿੱਤੀ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਯੂਕਰੇਨ ਵਿੱਚ ਫਸੇ ਸਾਰੇ ਵਿਦਿਆਰਥੀਆਂ ਅਤੇ ਹੋਰ ਨਾਗਰਿਕਾਂ ਨੂੰ ਤੁਰੰਤ ਯੂਕਰੇਨ 'ਚ ਫਸੇ ਵਲਟੋਹਾ ਦੇ ਬੱਚੇ, ਮਾਪੇ ਚਿੰਤਤ ਸੁਰੱਖਿਅਤ ਭਾਰਤ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ। ਉੱਥੇ ਸਾਰੇ ਵਿਦਿਆਰਥੀ ਕਈ ਦਿਨਾਂ ਤੋਂ ਭੁੱਖੇ ਪਿਆਸੇ ਹਨ ਅਤੇ ਸੜਕਾਂ ਉੱਤੇ ਹੀ ਰਾਤਾਂ ਗੁਜ਼ਾਰ ਰਹੇ ਹਨ।