ਰੂਸ ਯੂਕਰੇਨ ਦੇ ਯੁੱਧ ਦਾ ਅੱਜ 11 ਵਾਂ ਦਿਨ, ਇਜਰਾਇਲ ਕਰ ਸਕਦਾ ਹੈ ਰੂਸ ਯੂਕਰੇਨ ਯੁੱਧ ਰੋਕਣ ਵਿੱਚ ਮਦਦ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 6 ਮਾਰਚ 2022 - ਅੱਜ ਰੂਸ ਅਤੇ ਯੂਕਰੇਨ ਵਿਚਕਾਰ ਯੁੱਧ ਦਾ 11 ਵਾਂ ਦਿਨ ਹੈ। ਅੱਜ ਦੀ ਅਪਡੇਟ ਅਨੁਸਾਰ ਇਜਰਾਇਲ ਦੇ ਪੀਐਮ ਨੇ ਰੂਸ ਦੇ ਰਾਸ਼ਟਰਪਤੀ ਨਾਲ ਮਾਸਕੋ ਵਿੱਚ ਕਰੀਬ ਢਾਈ ਘੰਟਾ ਮੀਟਿੰਗ ਕੀਤੀ ਹੈ। ਇਸ ਵਿਚਕਾਰ ਕਿਹਾ ਜਾ ਰਿਹਾ ਇਜਰਾਇਲ ਦੇ ਪੀਐਮ ਨੇ ਰੂਸ ਦੇ ਰਾਸ਼ਟਰਪਤੀ ਕੋਲ ਯੁੱਧ ਰੋਕਣ ਬਾਬਤ ਗੱਲਬਾਤ ਕੀਤੀ ਹੈ ਗੱਲਬਾਤ ਤੋ ਬਾਅਦ ਪਤਾ ਲੱਗਿਆ ਹੈ ਹੁਣ ਦੋਵੇਂ ਦੇਸ਼ਾਂ ਦੀ ਮੀਟਿੰਗ 7 ਮਾਰਚ ਨੂੰ ਹੋਵੇਗੀ। ਦੇਖਣਾ ਹੋਵੇਗਾ ਰੂਸ ਯੂਕਰੇਨ ਦੇ ਯੁੱਧ ਨੂੰ ਇਜਰਾਇਲ ਰੋਕਣ ਵਿੱਚ ਕਾਮਯਾਬ ਹੋਵੇਗਾ। ਸੂਤਰਾਂ ਮੁਤਾਬਿਕ ਯੂਕਰੇਨ ਦੇ ਵਿਦੇਸ਼ ਮੰਤਰੀ ਨੇ ਕਿਹਾ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਹੀ ਰੂਸ ਨੂੰ ਯੁੱਧ ਰੋਕਣ ਲਈ ਸਮਝਾ ਸਕਦੇ ਹਨ ਤੇ ਇਹ ਵੀ ਕਿਹਾ ਭਾਰਤ ਦੇ ਕਰੀਬੀ ਦੇਸ਼ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਨ।