ਤਿੰਨ ਮਹੀਨਿਆਂ ਤੋ ਤਨਖਾਹਾਂ ਨਾ ਮਿਲਣ ਤੇ ਵੀ ਲੋਕਾਂ ਦੀ ਜਾਨ ਬਚਾਉਣ ਲੱਗੇ ਹੋਏ ਹਰੀਕੇ ਪੱਤਣ ਦੇ ਮੁਲਾਜ਼ਮ
ਗੁਰਪ੍ਰੀਤ ਸਿੰਘ ਜਖਵਾਲੀ
ਸਰਹਿੰਦ 18 ਜੁਲਾਈ 2023:- ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸਨ 1406/22ਬੀ ਚੰਡੀਗੜ ਨਾਲ ਸੰਬੰਧਤ ਜੱਥੇਬੰਦੀ ਜੰਗਲਾਤ ਵਰਕਰਜ ਯੂਨੀਅਨ ਪੰਜਾਬ ਜਿਲਾ ਤਰਨਤਾਰਨ ਸਾਹਿਬ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਵਣ ਮੰੰਡਲ ਫਿਰੋਜ਼ਪੁਰ ਅਧੀਨ ਪੈਂਦੀ ਰੇਂਜ ਹਰੀਕੇ ਬਰਡ ਸੈੰਚਰੀ ਵਿਚ ਬੋਟ ਚਲਾਉਣ ਦਾ ਕੰਮ ਕਰਦੇ ਮੁਲਾਜਮਾਂ ਨੂੰ ਪਿਛਲੇ ਤਿੰਨ ਮਹੀਨਿਆਂ ਤਨਖਾਹਾਂ ਵੀ ਨਸੀਬ ਨਹੀ ਹੋਈਆ।
ਪੈ੍ਸ ਨੂੰ ਜਾਣਕਾਰੀ ਦਿੰਦਿਆ ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੇ ਸੂਬਾ ਚੇਅਰਮੈਨ ਵਿਰਸਾ ਸਿੰਘ ਅੰਮ੍ਰਿਤਸਰ ਸੂਬਾ ਪ੍ਰਧਾਨ ਅਮਰੀਕ ਸਿੰਘ ਗੜਸ਼ੰਕਰ ਜਰਨਲ ਸਕੱਤਰ ਜਸਵੀਰ ਸਿੰਘ ਸੀਰਾ ਸੁਬਾਈ ਵਿਤ ਸੱਕਤਰ ਸਿਵ ਕੁਮਾਰ ਰੋਪੜ ਸੀਨੀਅਰ ਮੀਤ ਪ੍ਰਧਾਨ ਬਲਵੀਰ ਸਿੰਘ ਤਰਨਤਾਰਨ ਅਤੇ ਜਸਵਿੰਦਰ ਸਿੰਘ ਸੌਜਾ ਨੇ ਕਿਹਾ ਕੀ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਬਰਡ ਸੈਂਚਰੀ ਹਰੀਕੇ ਪੱਤਣ ਦੇ ਵਿਚ ਪਿਛਲੇ 20/20 ਸਾਲਾਂ ਤੋੰ ਡੇਲੀਵੇਜ ਕਾਮਿਆਂ ਨੂੰ ਵਿਭਾਗ ਵਲੋਂ ਨਾ ਤਾ ਪੱਕਿਆ ਕੀਤਾ ਗਿਆ ਨਾ ਇਹਨਾਂ ਕਾਮਿਆਂ ਨੂੰ ਕੋਈ ਸਹੂਲਤ ਨਹੀ ਦਿਤੀ ਜਾ ਰਹੀ।
ਕਰਮ ਸਿੰਘ,ਨਿਸ਼ਾਨ ਸਿੰਘ,ਧਰਮ ਸਿੰਘ ਅਤੇ ਜਸਪਾਲ ਸਿੰਘ ਨੇ ਕਿਹਾ ਕੀ ਜੰਗਲੀ ਜੀਵ ਸੁਰੱਖਿਆ ਵਿਭਾਗ ਬਰਡ ਸੈਂਚਰੀ ਹਰੀਕੇ ਪੱਤਣ ਵਾਲੇ ਕਾਮੇ ਲਗਾਤਾਰ ਹੜਾ ਚੋ ਲੋਕਾਂ ਨੂੰ ਬਾਹਰ ਕੱਢਣ ਅਤੇ ਪਸੂਆਂ ਨੂੰ ਵੀ ਬਾਹਰ ਕੱਢਿਆ ਜਾ ਰਿਹਾ, ਪਰ ਸਰਕਾਰ ਵੱਲੋ ਲਗਾਤਾਰ ਖ਼ਰਾਬ ਮੌਸਮ ਚ ਕੰਮ ਕਰ ਰਹੇ।ਇਹਨਾਂ ਕਾਮਿਆਂ ਨੂੰ ਤਨਖਾਹ ਨਹੀ ਦਿੱਤੀ ਜਾ ਰਹੀ। ਜਿਸ ਕਰਕੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰ ਰਹੇ ਇਹਨਾਂ ਕਾਮਿਆਂ ਦੇ ਬੱਚੇ ਭੁੱਖੇ ਮਰ ਰਹੇ ਹਨ। ਜਿਸ ਕਾਰਨ ਇਹਨਾਂ ਕਾਮਿਆਂ ਚ ਭਾਰੀ ਰੋਹ ਤੇ ਬੇਚੈਨੀ ਪਾਈ ਜਾ ਰਹੀ ਹੈ।
ਇਸ ਲਈ ਜਥੇਬੰਦੀ ਨੇ ਫ਼ੈਸਲਾ ਕੀਤਾ ਕਿ 27 ਜੁਲਾਈ 2023 ਨੂੰ ਵਣ ਮੰਡਲ ਦਫ਼ਤਰ ਜੰਗਲੀ ਜੀਵ ਫਿਰੋਜ਼ਪੁਰ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇ ।ਜਿਸਦੇ ਨਿਕਲਣ ਵਾਲੇ ਸਿੱਟਿਆਂ ਦੇ ਜਿੰਮੇਵਾਰ ਇਹ ਅਧਿਕਾਰੀ ਹੋਣਗੇ।ਮਨਜੀਤ ਸਿੰਘ,ਅੰਗਰੇਜ ਸਿੰਘ ,ਗੁਰਦੇਵ ਸਿੰਘ, ਅਤੇ ਦਲਜੀਤ ਸਿੰਘ ਨੇ ਕਿਹਾ ਕਿ ਉਹ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸਨ ਦੇ ਸਹਿਯੋਗ ਨਾਲ ਵੱਡੀ ਗਿਣਤੀ ਸਾਥੀਆਂ ਨਾਲ ਇਸ ਧਰਨੇ ਚ ਸਮੂਲੀਅਤ ਕਰਨਗੇ ।