ਰਾਵੀ ਦਰਿਆ ਤੋਂ ਆਏ ਪਾਣੀ ਦੇ ਤੇਜ਼ ਵਹਾਅ ਨੇ ਪਿੰਡ ਠਾਕੁਰਪੂਰ ਧੁੱਸੀ ਬੰਨ੍ਹ ਵਿੱਚ ਪਾਇਆ ਪਾੜ
- ਦਸ ਪਿੰਡਾਂ ਅਤੇ ਬੀਐੱਸਐੱਫ ਦੀ ਪੋਸਟ ਲਈ ਰਾਵੀ ਦਰਿਆ ਦਾ ਪਾਣੀ ਬਣਿਆ ਖ਼ਤਰਾ
ਰਿਪੋਰਟਰ --- ਰੋਹਿਤ ਗੁਪਤਾ
ਗੁਰਦਾਸਪੁਰ, 22 ਜੁਲਾਈ 2023 - ਮੈਦਾਨੀ ਅੱਤੇ ਪਹਾੜੀ ਇਲਾਕਿਆਂ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਰਾਵੀ ਦਰਿਆ ਅੰਦਰ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ ਰਾਵੀ ਦਰਿਆ ਅੰਦਰ ਵਧੇ ਪਾਣੀ ਦੇ ਪੱਧਰ ਨੇ ਹਲਕਾ ਦੀਨਾਨਗਰ ਦੇ ਪਿੰਡ ਠਾਕੁਰਪੂਰ ਧੁੱਸੀ ਬੰਨ੍ਹ ਵਿੱਚ ਵੱਡਾ ਪਾੜ ਪਾ ਦਿੱਤਾ ਹੈ ਜਿਸ ਕਾਰਨ ਰਾਵੀ ਦਰਿਆ ਦਾ ਪਾਣੀ ਪਿੰਡਾਂ ਅੰਦਰ ਦਾਖਿਲ ਹੋਣਾ ਸ਼ੁਰੂ ਹੋ ਗਿਆ ਹੈ ਪਾਣੀ ਦਾ ਤੇਜ ਵਹਾਅ ਠਾਕੁਰਪੂਰ ਸਥਿੱਤ ਬੀਐਸਐੱਫ ਦੀ ਪੋਸਟ ਦਾਂ ਵੀ ਨੁਕਸਾਨ ਕਰ ਸਕਦਾ ਹੈ ਇਸ ਲਈ ਮੌਕੇ ਤੇ ਪਹੁੰਚੇ, ਜ਼ਿਲ੍ਹਾ ਪ੍ਰਸ਼ਾਸਨ ਅਤੇ ਬੀਐਸਐਫ ਦੇ ਅਧਿਕਾਰੀਆਂ ਵਲੋਂ ਇਸ ਧੁੱਸੀ ਬੰਨ੍ਹ ਵਿੱਚ ਪਏ ਪਾੜ ਨੂੰ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਾਵੀ ਦਰਿਆ ਦਾ ਪਾਣੀ ਹੁਣ ਤੱਕ ਇਸ ਇਲਾਕ਼ੇ ਅੰਦਰ ਕਿਸਾਨਾਂ ਦੀ ਕਈ ਏਕੜ ਫਸਲਾਂ ਬਰਬਾਦ ਕਰ ਚੁੱਕਿਆ ਹੈ ਮੌਕੇ ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਦੀਨਾਨਗਰ ਤੋਂ ਹਲਕਾ ਇੰਨਚਾਰਜ ਸ਼ਮਸ਼ੇਰ ਸਿੰਘ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਉਹਨਾਂ ਦੇ ਨਾਲ ਹੈ ਅੱਤੇ ਖ਼ਰਾਬ ਹੋਈ ਫ਼ਸਲਾਂ ਦਾ ਮੁਆਵਜ਼ਾ ਸਰਕਾਰ ਵੱਲੋ ਦਿੱਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਠਾਕੁਰਪੂਰ ਦੇ ਕਿਸਾਨਾਂ ਨੇ ਦੱਸਿਆ ਕਿ ਰਾਵੀ ਦਰਿਆ ਪਿੰਡ ਤੋਂ 1.5 ਕਿਲੋਮੀਟਰ ਦੀ ਦੂਰ ਹੈ ਅਤੇ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਬਹੁਤ ਵੱਧ ਚੁੱਕਿਆ ਹੈ ਅਤੇ ਰਾਵੀ ਦਾ ਪਾਣੀ ਪਿੰਡਾਂ ਅੰਦਰ ਪਹੁੰਚਣਾ ਸ਼ੁਰੂ ਹੋ ਚੁੱਕਾ ਹੈ ਪਾਣੀ ਦੇ ਤੇਜ਼ ਵਹਾਅ ਨੇ ਠਾਕੁਰਪੂਰ ਧੁੱਸੀ ਬੰਨ੍ਹ ਵਿੱਚ ਵੱਡਾ ਪਾੜ ਪਾ ਦਿੱਤਾ ਹੈ ਜਿਸ ਕਰਕੇ ਇਹ ਪਾਣੀ ਹੁਣ ਕਿਸਾਨਾਂ ਦੇ ਖੇਤਾਂ ਅੰਦਰ ਦਾਖਲ ਹੋ ਗਿਆ ਹੈ ਉਨ੍ਹਾਂ ਕਿਹਾ ਕਿ ਜੇਕਰ ਇਸ ਪਾੜ ਨੂੰ ਜਲਦ ਨਾ ਭਰਿਆ ਗਿਆ ਤਾਂ ਇਹ ਪਾਣੀ ਪਿੰਡਾਂ ਅੰਦਰ ਵੱਡੀ ਤਬਾਹੀ ਮਚਾ ਸਕਦਾ ਹੈ ਅਤੇ ਇਸ ਪਾਣੀ ਨਾਲ ਪਿੰਡ ਠਾਕੁਰਪੂਰ ਵਿੱਚ ਬਣੀ ਬੀਐਸਐਫ ਦੀ ਪੋਸਟ ਦਾ ਵੀ ਨੁਕਸਾਨ ਕਰ ਸਕਦਾ ਹੈ ਇਸ ਲਈ ਇਸ ਪਾੜ ਨੂੰ ਜਲਦ ਭਰਨ ਦੀ ਜ਼ਰੂਰਤ ਹੈ।
ਮੌਕੇ 'ਤੇ ਪਹੁੰਚੇ ਜ਼ਿਲ੍ਹਾ ਪ੍ਰਸ਼ਾਸਨਿਕ ਅਤੇ ਬੀਐੱਸਐੱਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਧੁੱਸੀ ਬੰਨ੍ਹ ਵਿੱਚ ਪਾੜ ਪੈਣ ਕਾਰਨ ਕਿਸਾਨਾਂ ਦੀ ਫਸਲ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਅਤੇ ਜੇਕਰ ਪਾਣੀ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਪਾਣੀ ਪਿੰਡਾਂ ਅੰਦਰ ਦਾਖਿਲ ਹੋ ਕੇ ਪਿੰਡਾ ਅੰਦਰ ਲੋਕਾਂ ਦਾ ਨੁਕਸਾਨ ਕਰ ਸਕਦਾ ਹੈ ਅਤੇ ਪਿੰਡ ਠਾਕੁਰਪੂਰ ਵਿਚ ਬਣੀ ਬੀਐੱਸਐੱਫ ਦੀ ਪੋਸਟ ਅੰਦਰ ਵੀ ਦਾਖ਼ਲ ਹੋ ਕੇ ਨੁਕਸਾਨ ਕਰ ਸਕਦਾ ਹੈ। ਇਸ ਲਈ ਇਸ ਪਏ ਪਾੜ ਨੂੰ ਲੋਕਾਂ ਦੀ ਮਦਦ ਨਾਲ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜਲਦ ਇਸ ਪਾੜ ਨੂੰ ਭਰ ਦਿੱਤਾ ਜਾਵੇਗਾ ਤਾਂ ਜੋ ਰਾਵੀ ਦਾ ਪਾਣੀ ਅੱਗੇ ਪਿੰਡਾਂ ਦਾ ਨੁਕਸਾਨ ਨਾ ਕਰੇ। ਇਸ ਮੌਕੇ ਤੇ ਹਾਲਾਤਾਂ ਦਾ ਜਾਇਜਾ ਲੈਣ ਲਈ ਪਹੁਚੇ ਹਲਕਾ ਦੀਨਾਨਗਰ ਤੋਂ ਆਮ ਆਦਮੀ ਪਾਰਟੀ ਦੇ ਇਨਚਾਰਜ ਸ਼ਮਸ਼ੇਰ ਸਿੰਘ ਵੀ ਪਹੁੰਚੇ ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦੀ ਸਹਾਇਤਾ ਕਰਨ ਦੇ ਲਈ ਲਗਾਤਾਰ ਕੰਮ ਕਰ ਰਹੀ ਹੈ।