ਹੜ੍ਹ ਪੀੜਤ ਲੋਕਾਂ ਦੀ ਸੇਵਾ ਰਾਹਤ ਸਮੱਗਰੀ ਪਸ਼ੂਆਂ ਲਈ ਚਾਰੇ ਅਤੇ ਬਿਮਾਰਾਂ ਲਈ ਲਗਾਏ ਜਾ ਰਹੇ ਹਨ ਮੈਡੀਕਲ ਕੈਂਪ
- ਸੋਸ਼ਲ ਮੀਡੀਆ ਤੇ ਛਾਇਆ ਹੋਇਆ ਹੈ ਖ਼ਿਦਮਤ ਕਰਦਾ ਮੁਸਲਿਮ ਭਾਈਚਾਰਾ
- ਡੋਨਰ ਚੋਆਇਸ ਐਨ.ਜੀ.ਓ ਦੇ ਅਗਾਂਹਵਧੂ ਨੌਜਵਾਨਾਂ ਨੇ ਹੜ੍ਹ ਪੀੜਤ ਪਿੰਡਾਂ ਵਿੱਚ ਆਪਣੀਆਂ ਟੀਮਾਂ ਨਾਲ ਜਾ ਕੇ ਮੈਡੀਕਲ ਕੈਂਪਾਂ ਦੁਆਰਾ ਜ਼ਰੂਰਤਮੰਦ ਲੋਕਾਂ ਦੀਆਂ ਸੇਵਾਵਾਂ ਕੀਤੀਆਂ ਸ਼ੁਰੂ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 25 ਜੁਲਾਈ 2023, ਮੌਜੂਦਾ ਸਮੇਂ ਪੰਜਾਬ ਅੰਦਰ ਹਾੜਾਂ ਦੀ ਸਥਿਤੀ ਨੂੰ ਲੈ ਕੇ ਜਿੱਥੇ ਪੰਜਾਬ ਦੇ ਵੱਖੋ ਵੱਖ ਭਾਈਚਾਰੇ ਦੇ ਲੋਕਾਂ ਨੂੰ ਕੁਦਰਤੀ ਕਰੋਪੀ ਦਾ ਸ਼ਿਕਾਰ ਬਣਾਇਆ ਹੋਇਆ ਹੈ ਉੱਥੇ ਹੀ ਹਮੇਸ਼ਾ ਤੋਂ ਦੁਨੀਆਂ ਅੰਦਰ ਬਿਲਾ ਮਜ਼ਬੋ ਮਿਲਤ ਮਨੁੱਖਤਾ ਦੀ ਸੇਵਾ ਲਈ ਆਵਾਜ਼ ਬੁਲੰਦ ਕਰਦਾ ਆ ਰਿਹਾ ਮੁਸਲਿਮ ਭਾਈਚਾਰਾ ਅੱਜ ਕੱਲ ਸੋਸ਼ਲ ਤੇ ਛਾਇਆ ਨਜ਼ਰ ਆ ਰਿਹਾ ਹੈ।
ਚਾਹੇ ਉਹ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦਾ ਸਮਾਣ ਹੋਵੇ ਭਾਵੇਂ ਪਸ਼ੂਆਂ ਅਤੇ ਜਾਨਵਰਾਂ ਲਈ ਚਾਰੇ ਜਾਂ ਬਿਮਾਰਾਂ ਲਈ ਜ਼ਰੂਰਤ ਅਨੁਸਾਰ ਦਵਾਈਆਂ ਦਾ ਪ੍ਰਬੰਧ ਹੋਵੇ ਜਿਸ ਨੂੰ ਲੈ ਕੇ ਹਾਅ ਦੇ ਨਾਅਰੇ ਦੀ ਧਰਤੀ ਮਾਲੇਰਕੋਟਲਾ ਸਮੇਤ ਲੁਧਿਆਣਾ ਜਲੰਧਰ ਚੰਡੀਗੜ੍ਹ ਪਟਿਆਲਾ ਆਦਿ ਜ਼ਿਲ੍ਹਿਆਂ ਵਿੱਚ ਸ਼ਹਿਰਾਂ ਅੰਦਰ ਮੁਸਲਿਮ ਭਾਈਚਾਰੇ ਨਾਲ ਸਬੰਧਿਤ ਸਮਾਜਿਕ ਜਥੇਬੰਦੀਆਂ ਅਤੇ ਧਾਰਮਿਕ ਜਥੇਬੰਦੀਆਂ ਤੋਂ ਇਲਾਵਾ ਭਾਵੇਂ ਮੁਸਲਿਮ ਧਾਰਮਿਕ ਆਗੂ ਹੋਣ ਜਾ ਆਮ ਲੋਕੀ ਸਭ ਨੇ ਆਪੋ-ਆਪਣੇ ਤਰੀਕਿਆਂ ਦੇ ਨਾਲ ਲੋਕਾਈ ਦੀ ਸੇਵਾ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਿਸ ਦੀ ਚਰਚਾ ਸ਼ੋਸਲ ਮੀਡੀਆ ਤੇ ਲੁਕੀ ਛਿਪੀ ਨਹੀਂ ਪਿੰਡਾਂ ਅੰਦਰ ਕਈ ਕਈ ਫੁਟ ਭਰੇ ਪਾਣੀ ਵਿੱਚ ਦੀ ਗੁਜ਼ਰ ਕੇ ਗੁਰਦੁਆਰਿਆਂ, ਮੰਦਰਾਂ ਵਿੱਚ ਅਨਾਉਂਸਮੈਂਟ ਕਰਵਾ ਕੇ ਜਿਸ ਤਰ੍ਹਾਂ ਰਾਹਤ ਸਮੱਗਰੀ ਵੰਡੀ ਹੈ ਉਸਦਾ ਕੋਈ ਸ਼ਾਨੀ ਨਹੀਂ।
ਇਸ ਵਾਰ ਤਾਂ ਜੰਮੂ ਕਸ਼ਮੀਰ ਹਰਿਆਣਾ ਅਤੇ ਰਾਜਸਥਾਨ ਸਮੇਤ ਹੋਰਨਾਂ ਸੂਬਿਆਂ ਤੋਂ ਵੀ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਪੰਜਾਬ ਅੰਦਰ ਆ ਕੇ ਹੜ੍ਹ ਪੀੜਤਾਂ ਦੀ ਬੇਹੱਦ ਸੇਵਾ ਕਰਨਾ ਸ਼ਲਾਘਾਯੋਗ ਕੰਮ ਹੈ।ਇਸੇ ਤਰ੍ਹਾਂ ਹੀ ਮਾਲੇਰਕੋਟਲਾ ਦੀ ਇੱਕ ਸਥਾਨਕ ਡੋਨਰ ਚੋਆਇਸ ਐਨ.ਜੀ.ਓ ਦੇ ਅਗਾਂਹਵਧੂ ਸੋਚ ਦੇ ਮਾਲਕ ਨੌਜਵਾਨਾਂ ਨੇ ਹੜ੍ਹ ਪੀੜਤ ਨਾਲ ਦੋ ਚਾਰ ਹੋ ਰਹੇ ਕਈ ਪਿੰਡਾਂ ਵਿੱਚ ਆਪਣੀਆਂ ਟੀਮਾਂ ਨਾਲ ਜਾ ਕੇ ਮੈਡੀਕਲ ਕੈਂਪਾਂ ਦੁਆਰਾ ਜ਼ਰੂਰਤਮੰਦ ਲੋਕਾਂ ਦੀਆਂ ਜੋ ਸੇਵਾਵਾਂ ਕੀਤੀਆਂ ਹਨ ਬੇਹੱਦ ਸ਼ਲਾਘਾ ਯੋਗ ਕੰਮ ਹੈ ਲੋਕਾਂ ਨੂੰ ਸਮੇਂ ਦੀ ਜ਼ਰੂਰਤ ਲਈ ਬੇਹੱਦ ਜ਼ਰੂਰੀ ਸੀ।