ਮਾਨਸਾ: ਹੜ੍ਹਾਂ ਦੇ ਮੱਦੇਨਜ਼ਰ ਲੋਕਾਂ ਦੀ ਸਿਹਤ ਸੁਰੱਖਿਆ ਲਈ ਮੋਬਾਇਲ ਮੈਡੀਕਲ ਅਤੇ ਰੈਪਿਡ ਰਿਸਪੌਂਸ ਟੀਮਾਂ 24 ਘੰਟੇ ਕਾਰਜਸ਼ੀਲ
- ਸਿਵਲ ਸਰਜਨ ਨੇ ਸਰਦੂਲਗੜ੍ਹ ਵਿਖੇ ਰਾਹਤ ਕੈਂਪਾਂ ਦਾ ਦੌਰਾ ਕਰਦਿਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ
ਮਾਨਸਾ, 20 ਜੁਲਾਈ 2023 - ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਦੀਆਂ ਹਦਾਇਤਾਂ ’ਤੇ ਸਿਵਲ ਸਰਜਨ ਡਾ. ਅਸਵਨੀ ਕੁਮਾਰ ਨੇ ਹੜ੍ਹਾਂ ਦੇ ਮੱਦੇਨਜ਼ਰ ਸਰਦੂਲਗੜ੍ਹ ਵਿਖੇ ਬਣਾਏ ਗਏ ਰਾਹਤ ਕੈਂਪਾਂ ਵਿਚ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ।
ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਨੇ ਦੱਸਿਆ ਕਿ ਰਾਹਤ ਕੈਂਪ ਟਿਬੀ ਹਰੀ ਸਿੰਘ ਵਿਖੇ ਰਹਿ ਰਹੇ ਇਕ ਪਰਿਵਾਰ ਦੇ 3 ਸਾਲਾ ਬੱਚੇ ਨੂੰ ਖੇਡਦੇ ਸਮੇਂ ਸੱਟ ਲੱਗੀ ਸੀ। ਮੈਡੀਕਲ ਟੀਮ ਵੱਲੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਮੁਫ਼ਤ ਐਬੂਲੈਂਸ ਰਾਹੀਂ ਬੱਚੇ ਨੂੰ ਸਿਵਲ ਹਸਪਤਾਲ ਮਾਨਸਾ ਭੇਜਿਆ ਗਿਆ, ਜਿੱਥੇ ਕੀਤੇ ਮੁਫ਼ਤ ਐਕਸ-ਰੇਅ ਰਿਪੋੋਰਟ ਵਿਚ ਫਰੈਕਚਰ ਪਾਏ ਜਾਣ ’ਤੇ ਤੁਰੰਤ ਪਲਾਸਤਰ ਲਗਾ ਕੇ ਬੱਚੇ ਨੂੰ ਵਾਪਸ ਰਾਹਤ ਕੇਂਦਰ ਟਿੱਬੀ ਹਰੀ ਸਿੰਘ ਵਿਖੇ ਪਹੁੰਚਾਇਆ ਗਿਆ।
ਉਨ੍ਹਾਂ ਇਸ ਉਪਰੰਤ ਰਾਹਤ ਕੇੇਂਦਰ ਸਰਦੁੁਲੇੇਵਾਲਾ, ਝੰਡਾ ਕਲਾਂ, ਖੈਰਾ ਖੁਰਦ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਮੋਬਾਈਲ ਮੈਡੀਕਲ ਅਤੇ ਰੈਪਿਡ ਰਿਸਪੋਸ ਟੀਮਾਂ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰਾਹਤ ਕੈਂਪਾਂ ਵਿੱਚ ਮੈਡੀਕਲ ਟੀਮਾਂ 24 ਘੰਟੇ ਤੈਨਤਾ ਕੀਤੀਆਂ ਹੋਈਆਂ ਹਨ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ, ਸਰਦੂਲਗੜ ਡਾ. ਵੇਦ ਪ੍ਰਕਾਸ਼ ਸੰਧੂ ਨੇ ਦੱਸਿਆ ਸਿਹਤ ਵਿਭਾਗ ਦਾ ਤੈਨਾਤ ਪੈਰਾ ਮੈਡੀਕਲ ਸਟਾਫ ਲੋਕਾਂ ਨੂੰ ਪਾਣੀ ਤੋਂ ਪੈਦਾ ਹੋਣ ਵਾਲੀਆ ਵਾਟਰ ਅਤੇ ਵੈਕਟਰ ਬੌਰਨ ਡਿਸੀਜ਼ ਬਾਰੇ ਜਾਗਰੂਕ ਕਰ ਰਿਹਾ ਹੈ। ਇਸ ਮੌਕੇ ਡਾ. ਅਰਸਦੀਪ ਸਿੰਘ ਨੋਡਲ ਅਫ਼ਸਰ( ਹੜ੍ਹ), ਜਿਲਾ ਪ੍ਰੋਗਰਾਮ ਮੇਨੈਜਰ ਅਵਤਾਰ ਸਿੰਘ, ਤਿਰਲੋਕ ਸਿੰਘ ਬਲਾਕ ਐਜੂਕੇਟਰ ਤੋਂ ਇਲਾਵਾ ਹੰੰਸਾ ਸਿੰਘ ਸੁਪਰਵਾਈਜ਼ਰ ਮੌਜੂਦ ਸਨ।