ਹਰੀਕੇ ਹੈਡ ਵਰਕਸ ਦੇ ਗੇਟਾਂ ਨੂੰ ਖੁੱਲ੍ਹਵਾਉਣ ਲਈ ਹਰੀਕੇ ਹੈੱਡ ਵਰਕਸ ਤੇ ਹਜ਼ਾਰਾਂ ਲੋਕਾਂ ਵੱਲੋਂ ਧਰਨਾ
ਬਲਜੀਤ ਸਿੰਘ ਦੀ ਰਿਪੋਰਟ
ਤਰਨਤਾਰਨ, 21 ਜੁਲਾਈ 2023 - ਬਿਆਸ ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ਦੇ ਗੇਟਾਂ ਨੂੰ ਖੁਲਵਾਉਣ ਲਈ ਼ ਵਿਧਾਇਕ ਰਾਣਾ ਇੰਦਰਪ੍ਤਾਪ ਸਿੰਘ, ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਅਗਵਾਈ ਹੇਠ ਹੜਾਂ ਦੀ ਮਾਰ ਝੱਲ ਰਹੇ ਹਜ਼ਾਰਾਂ ਲੋਕਾਂ ਨੇ ਹਰੀਕੇ ਹੈੱਡ ਵਰਕਸ ਤੇ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ।ਇਸ ਮੌਕੇ ਰਾਣਾ ਇੰਦਰਪ੍ਤਾਪ ਸਿੰਘ, ਰਮਨਜੀਤ ਸਿੰਘ ਸਿੱਕੀ ਅਤੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਲੋਕਾਂ ਨੂੰ ਡੋਬ ਰਹੀ ਹੈ। ਉਨ੍ਹਾਂ ਕਿਹਾ ਕਿ ਹਰੀਕੇ ਹੈੱਡ ਵਰਕਸ ਦੇ ਗੇਟ ਨਾ ਖੋਲੇ ਜਾਣ ਕਾਰਨ ਦੁਆਬਾ ਅਤੇ ਮਾਝੇ ਦੇ ਹਜ਼ਾਰਾਂ ਲੋਕ ਪਾਣੀ ਦੀ ਮਾਰ ਹੇਠ ਆ ਗਏ। ਲੋਕ ਸੜਕਾਂ ਤੇ ਆਉਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਤੱਕ ਹਰੀਕੇ ਹੈੱਡ ਵਰਕਸ ਦੇ ਗੇਟ ਖੋਲੇ ਨਹੀਂ ਜਾਂਦੇ ਉਨ੍ਹਾਂ ਚਿਰ ਤੱਕ ਧਰਨਾ ਜਾਰੀ ਰਹੇਗਾ।