ਚੰਡੀਗੜ੍ਹ, 1 ਅਗਸਤ, 2017 : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਪੰਜਾਬ ਤੋਂ ਨਸ਼ਾ ਖਤਮ ਕਰਨ ਅਤੇ ਗੈਂਗਸਟਰ ਕੰਟਰੋਲ ਕਰਨ ਦਾ ਜਿਹੜਾ ਦਾਅਵਾ ਕੀਤਾ ਜਾ ਰਿਹਾ ਸੀ, ਉਸਦੀ ਅਸਲਿਅਤ ਸਾਰੀਆਂ ਦੇ ਸਾਹਮਣੇ ਹੋਰ ਕਿਸੇ ਨੇ ਨਹੀਂ, ਬਲਕਿ ਕਾਂਗਰਸੀ ਵਿਧਾਇਕ ਨੇ ਹੀ ਉਸਦੀ ਪੋਲ ਖੋਲ ਦਿੱਤੀ ਹੈ, ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਕੱਤਰ ਵਿਨੀਤ ਜੋਸ਼ੀ ਦਾ।
ਕਾਂਗਰਸ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਵੱਲੋਂ ਪੰਜਾਬ ਵਿਚ ਨਸ਼ੇ ਦੇ ਕਾਰੋਬਾਰ ਨੂੰ ਲੈਕੇ ਜੋ ਦੋਸ਼ ਕਾਂਗਰਸੀ ਆਗੂਆਂ ਅਤੇ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ 'ਤੇ ਲਗਾਏ ਗਏ ਹਨ, ਉਹ ਬੇਹਦ ਗੰਭੀਰ ਹਨ ਅਤੇ ਉਨ੍ਹਾਂ ਦੀ ਤੁਰੰਤ ਜਾਂਚ ਹੋਣੀ ਚਾਹੀਦੀ ਹੈ। ਜੋਸ਼ੀ ਨੇ ਕਿਹਾ ਕਿ ਧੀਮਾਨ ਉਨ੍ਹਾਂ ਕਾਂਗਰਸੀਆਂ ਦਾ ਨਾਂ ਜਨਤਕ ਕਰੇ, ਜਿਨ੍ਹਾਂ ਦੀ ਸ਼ਹਿ 'ਤੇ ਸੂਬੇ ਵਿਚ ਚਿੱਟਾ ਬਿਕ ਰਿਹਾ ਹੈ।
ਜੋਸ਼ੀ ਨੇ ਧੀਮਾਨ ਦੇ ਬਿਆਨ 'ਕਾਂਗਰਸੀਆਂ ਦੇ ਕਾਰਨ ਗੁੰਡਾਗਰਦੀ ਪਣਪ ਰਹੀ ਹੈ ਅਤੇ ਪੁਲੀਸ ਪ੍ਰਸ਼ਾਸਨ ਵੀ ਹੱਥ 'ਤੇ ਹੱਥ ਧਰੀ ਬੈਠਾ ਹੈ। ਅਜਿਹੇ ਲੋਕ ਮੁੱਖ ਮੰਤਰੀ ਦੀ ਨਸ਼ਾ ਮੁਕਤ ਅਤੇ ਗੈਂਗਸਟਰ ਮੁਕਤ ਮੁਹਿੰਮ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਪਾਰਟੀ ਦੀ ਦਿੱਖ ਖਰਾਬ ਕਰ ਰਹੇ ਹਨ।' ਦਾ ਨੋਟਿਸ ਲਿਦਿਆਂ ਧੀਮਾਨ ਨੂੰ ਕਿਹਾ ਕਿ ਉਹ ਤੁਰੰਤ ਉਨ੍ਹਾਂ ਕਾਂਗਰਸੀਆਂ ਦਾ ਨਾਂ ਜਗਜਾਹਿਰ ਕਰੇ, ਜਿਨ੍ਹਾਂ ਦੇ ਕਾਰਨ ਗੁੰਡਾਗਰਦੀ ਪਣਪ ਰਹੀ ਹੈ ਅਤੇ ਪੰਜਾਬ ਸਰਕਾਰ ਦੀ ਨਸ਼ਾ ਅਤੇ ਗੈਂਗਸਟਰ ਮੁਹਿੰਮ ਖਰਾਬ ਹੋ ਰਹੀ ਹੈ।
ਕੈਪਟਨ ਅਮਰਿੰਦਰ ਅਤੇ ਜਾਖੜ ਆਪਣੇ ਵਿਧਾਇਕ ਧੀਮਾਨ ਤੋਂ ਪੁੱਛਕੇ ਉਨ੍ਹਾਂ ਸਾਰੇ ਕਾਂਗਰਸੀ ਆਗੂਆਂ 'ਤੇ ਕਾਨੂੰਨੀ ਕਾਰਵਾਈ ਕਰੇ, ਜੋ ਕਿ ਪੰਜਾਬ ਦੀ ਗਲੀ-ਗਲੀ ਵਿਚ ਚਿੱਟਾ ਬਿਕਵਾਉਣ ਦਾ ਕੰਮ ਕਰ ਰਹੇ ਹਨ ਅਤੇ ਗੈਂਗਸਟਰ ਨੂੰ ਪਨਾਹ ਦੇ ਰਹੇ ਹਨ।