← ਪਿਛੇ ਪਰਤੋ
(ਜੱਟ) ਗੁੜ੍ਹਤੀ ਦੇ ਵਿੱਚ ਦਾਰੂ ਮਿਲਦੀ ਵਿਰਸੇ ਦੇ ਵਿੱਚ ਧੱਕੇ ਪਹਿਲਾਂ ਸੋਚ ਵਿਚਾਰ ਨੀ ਕਰਦੇ ਹੁਣ ਜਿੰਦਗੀ ਤੋਂ ਅੱਕੇ ਰੇਹੜੀ ,ਵੀ ਅਸੀਂ ਲਾ ਨੀ ਸਕਦੇ ! ਰਿਕਸ਼ਾ auto ਚਲਾ ਨੀ ਸਕਦੇ ਰਫਲਾਂ ਪਿਸਟਲ ਗਹਿਣੇ ਸਾਡੇ ਵਿੱਚ ਫੁਕਰਪੰਥੀਆਂ ਤੁੰਨੇ ਆਂ ਛੋਟਾ ਕੰਮ ਅਸੀਂ ਕਰ ਨਹੀ ਸਕਦੇ ਕਿਉਂਕਿ ਅਸੀਂ ਜੱਟ ਹੁੰਨੇ ਆਂ ਮੰਗਣਾ ਵਿਆਹ ਕੋਈ ਖੁਸ਼ੀ ਦਾ ਮੌਕਾ ਜਾਂ ਬਾਪੂ ਦਾ ਮਰਨਾ ਪਹਿਲਾਂ ਤਾਂ ਕਿਸੇ ਸੁੱਖ ਨਹੀ ਦਿੱਤਾ ਹੁਣ ਕਹਿੰਦੇ ਵੱਡਾ ਕਰਨਾ ਅੱਡੀਆਂ ਚੱਕ ਕੇ ਫਾਹਾ ਲੈਣਾ ਰਿਸ਼ਤੇਦਾਰਾਂ ਵਿੱਚ ਘੱਟ ਨਹੀ ਰਹਿਣਾ ਪਿੰਡ ਵਿੱਚ ਹੈ ਸਰਦਾਰ ਕਹਾਉਣਾ ਭਾਵੇਂ ਮੂੰਹ ਸਿਰ ਸਾਡੇ ਮੁੰਨੇ ਆਂ ਖਰਚਾ ਅਸੀਂ ਘਟਾ ਨਹੀ ਸਕਦੇ ਕਿਉਂਕਿ ਅਸੀਂ ਜੱਟ ਹੁੰਨੇ ਆਂ ਵਿਦੇਸ਼ ਜਾਣਾ ਸਰਕਾਰੀ ਨੌਕਰ ਬੱਸ ਦੋ ਤਿੰਨ ਚਾਅ ਨੇ ਰਹਿਗੇ ਕਈਆਂ ਦੀ ਮਜਬੂਰੀ ਕਰਜਾ ਸਰਦੇ ਵਰਦੇ ਵੀ ਕਈ ਲੈਗੇ ਕੁਝ ਤਾਂ ਸੋਚ ਵਿਚਾਰੋ ਲੋਕੋ ਚਾਦਰ ਵੇਖਕੇ ਪੈਰ ਪਸਾਰੋ ਲੋਕੋ ਕਰਜੇ ਦੀ ਚੰਦਰੀ ਦਲ ਦਲ ਨੇ ਘਰ ਬਾਰ ਕਰਤੇ ਸੁੰਨੇ ਆਂ ਬਿਨ ਕਰਜੇ ਦੇ ਰਹਿ ਨਹੀ ਸਕਦੇ ਕਿਉਂਕਿ ਅਸੀਂ ਜੱਟ ਹੁੰਨੇ ਆਂ ਅਸੀਂ ਜਿਹੜਾ ਕੰਮ ਵਿਦੇਸ਼ ਚ ਕਰਦੇ ਉਹ ਕਰਨ ਪੰਜਾਬ ਚ ਭਈਏ ਅਕਲ ਦੇ ਦੁਸ਼ਮਣ ਅਸੀਂ ਹਾਂ ਮੁੱਢ ਤੋਂ ਹੋਰ ਭਲਾਂ ਕੀ ਕਹੀਏ ਦੋ ਨੰਬਰ ਵਿੱਚ ਫੌਰਨ ਜਾਣਾ ਪੱਕੀ ਸਾਡੀ ਗਰਾਰੀ ਆ ਪਹਿਲਾਂ ਸੀ ਜੋ ਭੋਲੇ ਹੁੰਦੇ ਅੱਜ ਕੱਲ ਜੱਟ ਜੁਗਾੜੀ ਆ ਕਈ ਪੱਤੇ ਖਾਕੇ ਰਾਤਾਂ ਕੱਢਦੇ ਜਿੰਨਾ ਮੈਕਸੀਕੋ ਜੰਗਲ ਘੁੰਮੇ ਆਂ ਇੱਕ ਨੰਬਰ ਵਿੱਚ ਜਾ ਨਹੀ ਸਕਦੇ ਕਿਉਂਕਿ ਜੱਟ ਜੁਗਾੜੀ ਹੁੰਨੇ ਆਂ ਟੀ ਵੀ ਤੇ ਜੋ ਦਹਿਸ਼ਤ ਪਾਉਂਦੇ ਕੀ ਆਖਾਂ ਲੁੱਚੇ ਲੰਡਿਆਂ ਨੂੰ ਕੁੜੀਆਂ ਦੇ ਜੋ ਵਾਲ ਕਟਾਕੇ ਗੁੱਤ ਕਰਾਉਂਦੇ ਮੁੰਡਿਆਂ ਨੂੰ ਐਸਾ ਇੱਕ ਮਹੌਲ ਬਣਾਤਾ ਅਸਲਾ ਬੱਚਿਆਂ ਹੱਥ ਫੜਾਤਾ ਅਸੀਂ ਪਾਣੀ ਦੀ ਵਾਰੀ ਖਾਤਰ ਚਾਚੇ ਤਾਏ ਭੁੰਨੇ ਆਂ ਕੋਈ ਸਿੱਧੀ ਸਿੱਖਿਆ ਲੈ ਨਹੀ ਸਕਦੇ ਕਿਉਂਕਿ ਅਸੀਂ ਜੱਟ ਹੁੰਨੇ ਆਂ ਕਰਜ਼ੇ ਵਾਲੀ ਲਿਸਟ ਚ ਅਕਸਰ ਨਾਮ ਜੱਟ ਦਾ ਆਉਂਦਾ ਏ ਓਹੀ ਜਮੀਨ ਦੇ ਦੋ ਹਿੱਸੇ ਹਰ ਪੀੜ੍ਹੀ ਵਿਚ ਪਾਉਂਦਾ ਏ ਕਿਰਤ ਸਾਡਾ ਹਥਿਆਰ ਜੇ ਬਣਜੇ ਬਾਣੀਏ ਜਿਆ ਸਹਿਚਾਰ ਜੇ ਬਣਜੇ ਸਾਨੂੰ ਤਾਂ ਉਹੀ ਮਾਰ ਜਾਂਦੇ ਜਿਹਨੂੰ ਹੱਥੀ ਚੁਣਨੇ ਆਂ!!! ਅਕਲ ਤੋਂ ਖਾਲੀ ਅਸੀਂ ਹਾਂ ਫਿਰਦੇ ਕਿੳੁਂ ਕਿ ਅਸੀਂ ਜੱਟ ਹੁਨੇ ਆਂ !!!!!
Total Responses : 267