ਕਿਸਾਨਾਂ ਨੂੰ ਗੋਦੀ ਮੀਡੀਆ ਤੋਂ ਬਚਣ ਅਤੇ ਆਪਸੀ ਭਾਈਚਾਰੇ ਨਾਲ ਰਹਿਣ ਦੀ ਜ਼ਰੂਰਤ - ਰਾਮ ਸਿੰਘ
ਕੁਲਵਿੰਦਰ ਸਿੰਘ
ਅੰਮ੍ਰਿਤਸਰ, 25 ਜੁਲਾਈ 2021 - ਦਿੱਲੀ ਬਾਰਡਰ 'ਤੇ ਬੈਠੇ ਕਿਸਾਨਾਂ ਲਈ ਪਿਛਲੇ ਅੱਠ ਮਹੀਨਿਆਂ ਤੋਂ ਆਪਣੇ ਹੋਟਲ ਗੋਲਡਨ ਹੱਟ ਅਤੇ ਹੋਰ ਸਾਮਾਨ ਮੁਹੱਈਆ ਕਰਾਉਣ ਕਰਕੇ ਪ੍ਰਸ਼ਾਸਨ ਦੇ ਧੱਕੇ ਦਾ ਸ਼ਿਕਾਰ ਹੋਏ ਰਾਮ ਸਿੰਘ ਰਾਣਾ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਆਪਣੇ ਪਰਿਵਾਰ ਸਮੇਤ ਨਤਮਸਤਕ ਹੋਣ ਪਹੁੰਚੇ l
ਇਸ ਤੋਂ ਬਾਅਦ ਉਨ੍ਹਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 8 ਮਹੀਨੇ ਤੋਂ ਉਹ ਕਿਸਾਨਾਂ ਨੂੰ ਆਪਣਾ ਸਮਰਥਨ ਦਿੰਦੇ ਆ ਰਹੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਕਿਸਾਨਾਂ ਨੂੰ ਆਪਸੀ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਕਿਹਾ ਕਿ ਗੋਦੀ ਮੀਡੀਆ ਕਿਸਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਕਿਸਾਨਾਂ ਨੂੰ ਆਪਣਾ ਹੌਸਲਾ ਬਣਾ ਕੇ ਰੱਖਣਾ ਚਾਹੀਦਾ ਹੈ l
ਸਾਧਵੀ ਦੇਵਾ ਠਾਕੁਰ ਵੱਲੋਂ ਉਨ੍ਹਾਂ ਉੱਤੇ ਆਰੋਪ ਲਗਾਏ ਜਾ ਰਹੇ ਹਾਂ ਉਨ੍ਹਾਂ ਸਾਰੇ ਆਰੋਪਾਂ ਨੂੰ ਰਾਮ ਸਿੰਘ ਰਾਣਾ ਨੇ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਮੇਰਾ ਨਾਮ ਰਾਮ ਵੁਲਕਰ ਸਿੰਘ ਹੈ ਅਤੇ ਲੋਕ ਮੈਨੂੰ ਰਾਮ ਸਿੰਘ ਰਾਣਾ ਦੇ ਨਾਮ ਤੋਂ ਹੀ ਜਾਣਦੇ ਹਨ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਚਾਹੇ ਉਨ੍ਹਾਂ ਨੂੰ ਉਨ੍ਹਾਂ ਦੇ ਢਾਬੇ ਤੇ ਮਿਲ ਕੇ ਜ਼ਰੂਰ ਗਏ ਲੇਕਿਨ ਰਾਜਨੀਤੀ ਦੇ ਨਾਲ ਰਾਮ ਸਿੰਘ ਰਾਣਾ ਦਾ ਕੋਈ ਵੀ ਲੈਣਾ ਦੇਣਾ ਨਹੀਂ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਕਿਸਾਨੀ ਅੰਦੋਲਨ 'ਚ ਸਾਥ ਦੇਣ ਲਈ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਸਾਥ ਉਹਨਾਂ ਦੇ ਪਰਿਵਾਰ ਦਾ ਮਿਲ ਰਿਹੈl
ਰਾਮ ਸਿੰਘ ਰਾਣਾ ਨੇ ਕਿਹਾ ਜਦੋਂ ਵੀ ਮੇਰਾ ਹੌਸਲਾ ਡੋਲਦਾ ਹੈ ਤੇ ਮੇਰੀ ਮਾਤਾ ਜੀ ਅਤੇ ਮੇਰਾ ਪਰਿਵਾਰ ਮੈਨੂੰ ਹੌਸਲਾ ਬਣਾਈ ਰਖਦੇ ਹਨ ਅਤੇ ਮੈਂ ਇਸੇ ਹੌਸਲੇ ਦੇ ਨਾਲ ਕਿਸਾਨਾਂ ਦਾ ਸਾਥ ਦਿੰਦਾ ਰਹਾਂਗਾ।