ਕੈਪਟਨ ਦੇ ਦਿੱਲੀ ਜਾਣ ਦੀ ਸੰਭਾਵਨਾ, ਕਮੇਟੀ ਨੂੰ ਵੀ ਮਿਲ ਸਕਦੇ
ਚੰਡੀਗੜ੍ਹ, 3 ਜੂਨ 2021 - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਦਿੱਲੀ ਜਾ ਸਕਦੇ ਹਨ ਅਤੇ ਕਾਂਗਰਸ ਹਾਈ ਕਮਾਂਡ ਵੱਲੋਂ ਪੰਜਾਬ ਕਾਂਗਰਸ ਦਾ ਕਾਟੋ-ਕਲੇਸ਼ ਖਤਮ ਕਰਨ ਲਈ ਬਣਾਈ ਗਈ ਕਮੇਟੀ ਨੂੰ ਮਿਲ ਸਕਦੇ ਹਨ।
ਕਮੇਟੀ ਅੱਗੇ ਪੰਜਾਬ ਕਾਂਗਰਸ ਦੇ ਅੰਦਰੂਨੀ ਮਸਲੇ ਨੂੰ ਲੈ ਕੇ ਸੋਮਵਾਰ ਤੋਂ ਲੈ ਕੇ ਬੁੱਧਵਾਰ ਤਕ ਮੁਲਾਕਾਤਾਂ ਦਾ ਲੰਮਾ ਦੌਰ ਜਾਰੀ ਰਿਹਾ। ਵਿਧਾਇਕਾਂ, ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਦੇ ਨਾਲ ਸੋਮਵਾਰ ਤੋਂ ਚੱਲ ਰਹੇ ਗੱਲਬਾਤ ਦੇ ਇਸ ਸਿਲਸਿਲੇ ਤੋਂ ਬਾਅਦ ਅੱਜ ਵੀਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਪਹੁੰਚਣਗੇ ਅਤੇ ਤਿੰਨ ਮੈਂਬਰੀ ਕਮੇਟੀ ਅੱਗੇ ਆਪਣਾ ਪੱਖ ਤੇ ਇਤਰਾਜ਼ ਰੱਖ ਸਕਦੇ ਹਨ।