ਵਿਜੇਪਾਲ ਬਰਾੜ
ਚੰਡੀਗੜ੍ਹ, 11 ਜੁਲਾਈ, 2017 : ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦਾ ਿੲੱਕ ਵੀਡਿਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਹੈ ਜਿਸ ਵਿੱਚ ਹਰਜੀਤ ਸੱਜਣ ਿੲੱਕ ਕਾਰ ਵਿੱਚ ਬੈਠੇ ਚੈਰੀ ਖਾ ਰਹੇ ਨੇ ਤੇ ਚੈਰੀ ਦੀਆਂ ਗਿਟਕਾਂ ਨੂੰ ਸੜਕ ਤੇ ਸੁੱਟੀ ਜਾ ਰਹੇ ਨੇ । ਵੀਡਿਓ ਬਣਾਉਣ ਵਾਲਾ ਵਿਅਕਤੀ ਿੲਕ ਮੀਟ ਸ਼ਾਪ ਦਾ ਮਾਲਕ ਹੈ ਜਿਸਦੀ ਦੁਕਾਨ ਦੇ ਸਾਹਮਣੇ ਗੱਡੀ ਖੜੀ ਹੈ । ਇਹ ਘਟਨਾ ਬੀ ਸੀ ਦੇ ਖ਼ੂਬਸੂਰਤ ਇਲਾਕੇ ਓਕਨਆਗਨ ਦੇ ਸੋਈਐਸ ਸਥਾਨ ਦੀ ਹੈ .
ਇਹ ਵੀਡਿਓ ਸ਼ੂਟ ਕਰਨ ਵਾਲੇ ਪੰਜਾਬੀ ਸ਼ਖ਼ਸ ਪੰਮਾ ਚੌਹਾਨ ਨੇ ਪਹਿਲਾਂ ਦੁਕਾਨ ਦੇ ਅੰਦਰ ਸ਼ੀਸ਼ੇ ਵਿੱਚੋਂ ਕੁਝ ਮਿੰਟ ਦੀ ਵੀਡਿਓ ਬਣਾ ਕੇ ਹਰਜੀਤ ਸੱਜਣ ਦੀ ਿੲਸ ਹਰਕਤ ਨੂੰ ਕੈਮਰੇ ਚ ਕੈਦ ਕੀਤਾ ਤੇ ਫਿਰ ਉਹ ਹਰਜੀਤ ਸੱਜਣ ਦੇ ਕੋਲ ਚਲਾ ਗਿਆ । ਪੰਜਾਬੀ ਮੂਲ ਦੇ ਉਸ ਵਿਅਕਤੀ ਨੇ ਸੱਜਣ ਨੂੰ ਿੲਹ ਕਹਿ ਕੇ ਲਾਹਨਤਾਂ ਪਾਈਆਂ ਕਿ ਤੁਸੀਂ ਜਨਤਾ ਦੇ ਚੁਣੇ ਹੋਏ ਨੁਮਾਇੰਦੇ ਹੋ ਤੇ ਤੁਹਾਨੂੰ ਿੲਸਤਰਾਂ ਦੀ ਹਰਕਤ ਕਰਦੇ ਹੋਏ ਸ਼ਰਮ ਆਉਣੀ ਚਾਹੀਦੀ ਹੈ । ਹਰਜੀਤ ਸੱਜਣ ਉਸ ਵਿਅਕਤੀ ਦੀਆਂ ਗੱਲਾਂ ਸੁਣ ਕੇ ਬੇਹਦ ਸ਼ਰਮਸਾਰ ਲੱਗ ਰਹੇ ਨੇ ਤੇ ਉਹਨਾਂ ਨੂੰ ਕੋਈ ਜਵਾਬ ਵੀ ਨਹੀਂ ਸੱੁਝ ਰਿਹਾ ਜਿਸਤੋਂ ਬਾਅਦ ਉਹਨਾਂ ਨੇ ਮਾਫੀ ਵੀ ਮੰਗੀ ਪਰ ਉਸ ਵਿਅਕਤੀ ਨੇ ਪੰਜਾਬੀ ਭਾਸ਼ਾ ਵਿੱਚ ਸੱਜਣ ਨੂੰ ਲਾਹਨਤਾਂ ਪਾਉਣਾ ਜਾਰੀ ਰੱਖਿਆ। 4 ਮਿੰਟ ਦਾ ਿੲਹ ਵੀਡਿਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ।