ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ : ਸੀਨੀਅਰ ਆਗੂਆਂ ਵੱਲੋਂ ਤਿੰਨ ਮੈਂਬਰੀ ਕਮੇਟੀ ਨਾਲ ਮੀਟਿੰਗ ਦਾ ਸਿਲਸਿਲਾ ਜਾਰੀ
ਨਵੀਂ ਦਿੱਲੀ, 2 ਜੂਨ, 2021: ਪੰਜਾਬ ਕਾਂਗਰਸ ਦੇ ਕਾਟੋ ਕਲੇਸ਼ ਨੂੰ ਖ਼ਤਮ ਕਰਨ ਲਈ ਹਾਈ ਕਮਾਂਡ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਨਾਲ ਸੀਨੀਅਰ ਆਗੂਆਂ ਵੱਲੋਂ ਮੁਲਾਕਾਤ ਕਰਨ ਦਾ ਸਿਲਸਿਲਾ ਜਾਰੀ ਹੈ।
ਅੱਜ ਮੀਟਿੰਗ ਲਈ ਮੰਤਰੀ ਬਲਬੀਰ ਸਿੰਘ ਸਿੱਧੂ, ਵਿਧਾਇਕ ਸੁਨੀਲ ਦੱਤੀ, ਦਰਸ਼ਨ ਲਾਲ, ਕਾਕਾ ਰਾਜਿੰਦਰ ਸਿੰਘ, ਕੁਲਬੀਰ ਜ਼ੀਰਾ, ਅੰਗਦ ਸੈਣੀ, ਸੁਰਜੀਤ ਧੀਮਾਨ, ਫਤਿਹਜੰਗ ਬਾਜਵਾ, ਕੁਲਦੀਪ ਵੈਦ , ਕੁਸ਼ਲਦੀਪ ਢਿੱਲੋ., ਸੰਤੋਖ ਸਿੰਘ, ਬਲਵਿੰਦਰ ਸਿੰਘ ਲਾਡੀ, ਅਮਰਜੀਤ ਸਿੰਘ ਪਿੰਕੀ, ਲਖਬੀਰ ਸਿੰਘ, ਗੁਰਪ੍ਰੀਤ ਸਿੰਘ ਜੀ ਪੀ ਤੇ ਸੁਖਪਾਲ ਭੁੱਲਰ ਪਹੁੰਚੇ ਹੋਏ ਹਨ।
ਅੱਜ ਸਾਬਕਾ ਸੁਬਾ ਪ੍ਰਧਾਨ ਤੇ ਐਮ ਪੀਜ਼ ਨੂੰ ਵੀ ਸੱਦਿਆ ਹੋਇਆ ਹੈ।
ਸੰਭਵ ਹੈਕਿ ਮੁੱਖ ਮੰਤਰੀ ਵੱਲੋਂ ਕੱਲ੍ਹ ਕਮੇਟੀ ਨਾਲ ਮੁਲਾਕਾਤ ਕੀਤੀ ਜਾਵੇ ਭਾਵੇਂ ਕਿ ਹਰੀਸ਼ ਰਾਵਤ ਪਹਿਲਾਂ ਵੀਕਹਿ ਚੁੱਕੇ ਹਨ ਕਿ ਉਹ ਸੰਵਿਧਾਨਕ ਅਹੁਦੇ ’ਤੇ ਹਨ, ਇਸ ਲਈ ਉਹਨਾਂ ਵਾਸਤੇ ਸਮਾਂ ਹੱਦ ਤੈਅ ਨਹੀਂ ਕੀਤੀ ਜਾ ਸਕਦੀ।