ਤਰਨ ਤਾਰਨ, 31 ਜੁਲਾਈ, 2017 : ਬੀਤੇ ਦਿਨੀ ਮਿਤੀ 21 ਜੁਲਾਈ ਤੋਂ 23 ਜੁਲਾਈ ਤੱਕ ਨਾਸਿਕ (ਮਹਾਰਾਸ਼ਟਰ) ਵਿੱਚ ਅੱਠਵੀ ਮਿੰਨੀ ਨੈਸ਼ਨਲ ਫੈਨਸਿੰਗ ਮੁਕਾਬਲੇ ਜੋ ਕਿ ਮਹਾਰਾਸ਼ਟਰ ਫੈਨਸਿੰਗ ਐਸ਼ੋਸੀਏਸਨ, ਨਾਸਿਕ ਜਿਲ੍ਹਾ ਫੈਨਸਿੰਗ ਐਸ਼ੋਸੀਏਸਨ ਅਤੇ ਕੇ.ਡੀ. ਉਦੇਸ਼ ਮੰਡਲ ਵੱਲੋ ਆਪਸੀ ਸਹਿਯੋਗ ਨਾਲ ਕਰਵਾਏ ਗਏ ਜਿਸ ਵਿਚ ਪੰਜਾਬ ਵੱਲੋਂ ਖੇਡਦਿਆਂ ਅਕਾਲ ਅਕੈਡਮੀ ਤੇਜਾ ਸਿੰਘ ਵਾਲਾ, ਪਿੰਡ ਕੋਟਜਸਪਤ ਤਰਨ ਤਾਰਨ ਦੀ ਹੋਣਹਾਰ ਵਿਦਿਆਰਥਣ ਗੋਵਿੰਦਨੂਰ ਕੌਰ ਸੁਪੁੱਤਰੀ ਜਸਵੰਤ ਸਿੰਘ ਤੇ ਸਰਬਜੀਤ ਕੌਰ ਵਸਨੀਕ ਕਾਜੀਕੋਟ ਤਰਨਤਾਰਨ ਨੇ ਕੋਚ ਸ਼੍ਰੀਮਤੀ ਅਮਨਦੀਪ ਕੌਰ ਦੀ ਅਗਵਾਈ ਵਿਚ ਪਿਛਲੇ ਸਾਲ ਦੀ ਤਰ੍ਹਾਂ ਹੀ ਬੇਹਤਰ ਪ੍ਰਦਰਸ਼ਨ ਨੂੰ ਜਾਰੀ ਰੱਖਦਿਆਂ ਇਸ ਸਾਲ ਵੀ ਸਿਲਵਰ ਮੈਡਲ ਜਿੱਤ ਕੇ ਆਪਣੇ ਮਾਤਾ-ਪਿਤਾ ਤੇ ਅਕਾਲ ਅਕੈਡਮੀ ਤੇਜਾ ਸਿੰਘ ਦਾ ਨਾਮ ਉੱਚਾ ਕੀਤਾ ਗੋਵਿੰਦਨੂਰ ਕੌਰ ਨੇ ਇਹ ਸਾਬਿਤ ਕਰ ਦਿੱਤਾ ਕਿ ਜੇ ਲੜਕੀਆਂ ਨੂੰ ਵੀ ਬੇਹਤਰ ਸਿਖਲਾਈ, ਗਿਆਨ ਦੇਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਉਹ ਵੀ ਲੜਕਿਆਂ ਤੋ ਵੀ ਕਿਤੇ ਅੱਗੇ ਦੀਆਂ ਪ੍ਰਾਪਤੀਆਂ ਕਰ ਸਕਦੀਆਂ ਹਨ ਉਸਦੇ ਮਾਤਾ-ਪਿਤਾ ਤੇ ਗੋਵਿੰਦਨੂਰ ਕੌਰ ਦੇ ਵਾਪਸ ਤਰਨ ੁ ਤਾਰਨ ਪਹੁੰਚਣ ਤੇ ਪ੍ਰਿੰਸੀਪਲ ਸ਼੍ਰੀਮਤੀ ਸੰਦੀਪ ਕੌਰ, ਜਮਾਤ ਇੰਨਚਾਰਜ ਗੁਰਮੀਤਸਿੰਘ, ਐਡਮਿਨ ਸੁਮਨੇਸ਼ ਸ਼ਰਮਾ, ਸ਼੍ਰੀਮਤੀ ਰਣਜੀਤ ਕੌਰ ਤੇ ਸਮੂਹ ਸਟਾਫ ਮੈਂਬਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਪ੍ਰਿੰਸੀਪਲ ਸਾਹਿਬਾ ਨੇ ਗੋਵਿੰਦਨੂਰ ਕੌਰ ਤੇ ਉਸਦੇ ਮਾਤਾਪਿਤਾ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਉਸਦੇ ਮਾਤਾ ਪਿਤਾ ਵੀ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਸਨ। ਇਸੇ ਸਬੰਧ ਵਿਚ ਪ੍ਰਿੰਸੀਪਲ ਸਾਹਿਬਾ ਨੇ ਗੋਵਿੰਦਨੂਰ ਕੌਰ ਦੀ ਉਦਾਹਰਣ ਦਿੰਦਿਆਂ ਦੂਜੇ ਬੱਚਿਆ ਨੂੰ ਵੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿਚ ਵੀ ਪ੍ਰਾਪਤੀਆਂ ਕਰਨ ਲਈ ਪ੍ਰੇਰਿਆ।
ਇਹ ਸਭ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਬਾਬਾ ਇਕਬਾਲ ਸਿੰਘ ਜੀ ਵਲੋਂ ਹਮੇਸ਼ਾ ਪੜਾਈ ਦੇ ਨਾਲ-ਨਾਲ ਬੱਚਿਆਂ ਦੀ ਬਹੁਪੱਖੀ ਕਲਾ ਤੇ ਖੇਡਾਂ ਨਾਲ ਬੱਚਿਆਂ ਨੂੰ ਜੋੜਨ ਦਾ ਹੀ ਇਕ ਨਮੂਨਾ ਹੈ। ਅਕਾਲ ਅਕੈਡਮੀ ਵਲੋਂ ਪੜਾਈ ਦੇ ਨਾਲ-ਨਾਲ ਬੱਚਿਆਂ ਨੂੰ ਖੇਡ ਸਹੂਲਤਾਂ ਵੀ ਪਹਿਲ ਦੇ ਆਧਾਰ ਤੇ ਮਹੱਇਆ ਕਰਵਾਈਆਂ ਜਾਂਦੀਆਂ ਹਨ। ਇਸ ਮੌਕੇ ਪ੍ਰਿੰਸੀਪਲ ਸਾਹਿਬਾ, ਐਡਮਿਨ ਸੁਮਨੇਸ਼ ਸ਼ਰਮਾ, ਗੁਰਮੀਤ ਸਿੰਘ, ਰਣਜੀਤ ਕੌਰ, ਰਵਿੰਦਰ ਕੌਰ, ਗੁਰਸੇਵਕ ਸਿੰਘ, ਦਲਜੀਤ ਸਿੰਘ ਗੋਵਿੰਦਨੂਰ ਕੌਰ ਤੇ ਉਸਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ।