ਕਿਸਾਨ ਕਰਨਗੇ ਪ੍ਰਧਾਨ ਮੰਤਰੀ ਦਾ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ
ਚੰਡੀਗੜ੍ਹ,4 ਜੁਲਾਈ,2021: ਕਿਸਾਨ 6 ਜੁਲਾਈ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕਰਨ ਜਾ ਰਹੇ ਨੇ। ਇਹ ਐਲਾਨ ਕਿਸਾਨ ਲੀਡਰ ਗੁਰਨਾਮ ਚੜੂਨੀ ਵੱਲੋਂ ਕੀਤਾ ਗਿਆ। ਇਹ ਪ੍ਰਦਰਸ਼ਨ ਇਸ ਲਈ ਕੀਤਾ ਜਾ ਰਿਹਾ ਕਿਉਂ ਕਿ ਫਰੀਦਾਬਾਦ ਦੇ ਪਿੰਡ ਖਖੋਰੀ ਨੂੰ ਸੁਪਰੀਮ ਕੋਰਟ ਵੱਲੋਂ ਉਜਾੜਨ ਦਾ ਫੈਸਲਾ ਸੁਣਾਇਆ ਗਿਆ। ਕਿਸਾਨ ਇਸ ਫੈਸਲਾ ਦਾ ਵਿਰੋਧ ਕਰ ਰਹੇ ਨੇ। ਗੁਰਨਾਮ ਚੜੂਨੀ ਨੇ ਕਿਹਾ ਕਿ ਇਸ ਪਿੰਡ ਦੀ ਅਬਾਦੀ 1 ਲੱਖ ਹੈ,ਉਹ ਬੇਸਹਾਰਾ ਲੋਕ ਕਿੱਥੇ ਜਾਣਗੇ। ਇਸੇ ਨੂੰ ਲੈਕੇ ਕਿਸਾਨ ਪ੍ਰਦਰਸ਼ਨ ਕਰਨ ਜਾ ਰਹੇ ਨੇ। ਗੁਰਨਾਮ ਚੜੂਨੀ ਦਾ ਕਹਿਣਾ ਹੈ ਜੇਕਰ ਸੁਪਰੀਮ ਕੋਰਟ ਨੇ ਫੈਸਲਾ ਸੁਣਾ ਦਿੱਤਾ ਤਾਂ ਕੇਂਦਰ ਸਰਕਾਰ ਕੋਲ ਬਹੁਤ ਸਾਰੇ ਰਸਤੇ ਹੁੰਦੇ ਨੇ,ਉਸ ਤੇ ਕੰਮ ਕੀਤਾ ਜਾਣਾ ਚਾਹੀਦਾ। ਗੁਰਨਾਮ ਚੜੂਨੀ ਵੱਲੋਂ ਕੀਤਾ ਗਿਆ ਐਲਾਨ ਵਿਸਥਾਰ ਨਾਲ ਸੁਣੋ..
https://fb.watch/v/1vjmmYd5e/