ਅੰਮ੍ਰਿਤਸਰ ਰੇਲ ਹਾਦਸਾ : ਮਜੀਠੀਆ ਤੇ ਤਰੁਣ ਚੁੱਘ ਨੇ ਪੀੜਤਾਂ ਨਾਲ ਘੇਰਿਆ ਪੁਲਿਸ ਥਾਣਾ
ਅੰਮ੍ਰਿਤਸਰ, 24 ਅਕਤੂਬਰ 2018 - ਅੰਮ੍ਰਿਤਸਰ ਰੇਲ ਹਾਦਸੇ ਦੌਰਾਨ ਮਾਰੇ ਗਏ ਲੋਕਾਂ ਨਾਲ ਅਕਾਲੀ ਦਲ ਤੇ ਭਾਜਪਾ ਨੇ ਥਾਣਾ ਮੋਹਕਮਪੁਰਾ ਨੂੰ ਘੇਰਾ ਪਾਇਆ। ਅਕਾਲੀ ਦਲ ਤੋਂ ਬਿਕਰਮ ਮਜੀਠੀਆ, ਭਾਜਪਾ ਤੋਂ ਤਰੁਣ ਚੁੱਘ ਅਤੇ ਹੋਰ ਅਕਾਲੀ-ਭਾਜਪਾ ਆਗੂਆਂ ਸਮੇਤ ਥਾਣਾ ਮੋਹਕਮਪੁਰਾ 'ਚ ਪੁਲੀਸ ਨੂੰ ਸਿੱਧੂ ਜੋੜੇ ਅਤੇ ਆਯੋਜਕਾਂ ਵਿਰੁੱਧ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ। ਇਸ ਉਪਰੰਤ ਬਿਕਰਮ ਮਜੀਠੀਆ ਵੱਲੋਂ ਪ੍ਰੈੱਸ ਕਨਫਰੰਸ ਕੀਤੀ ਗਈ ਜਿਸ ਵਿਚ ਉਨ੍ਹਾਂ ਪੀੜਤਾਂ ਨੂੰ ਆਪਣੇ ਨਾਲ ਮੀਡੀਆ ਦੇ ਮੁਖਾਤਿਬ ਕੀਤਾ। ਮਜੀਠੀਆ ਵੱਲੋਂ ਦੁਸਹਿਰਾ ਮੇਲਾ ਪ੍ਰਬੰਧਕਾਂ ਖਿਲਾਫ, ਸਿੱਧੂ ਜੋੜਾ ਅਤੇ ਮਿੱਠੂ ਮਦਾਨ ਜਲਦ ਤੋਂ ਜਲਦ ਕਾਰਵਾਈ ਦੀ ਮੰਗ ਕੀਤੀ ਹੈ।