ਫੋਟੋ ਤੇ ਵੇਰਵਾ : ਪਰਵਿੰਦਰ ਸਿੰਘ ਕੰਧਾਰੀ, ਫਰੀਦਕੋਟ
ਆਈ ਜੀ ਪੀ ਉਮਰਾਨੰਗਲ ਦਾ ਹੋਇਆ ਮੈਡੀਕਲ, ਕੋਟਕਪੂਰਾ ਥਾਣੇ ਚ ਰੱਖਿਆ
ਫ਼ਰੀਦਕੋਟ , 18 ਫ਼ਰਵਰੀ, 2019 : ਸੋਮਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਦੇ ਆਈ ਜੀ ਪੀ ਪਰਮਰਾਜ ਸਿੰਘ ਉਮਰਾ ਨੰਗਲ ਨੂੰ ਜਾਂਚ ਟੀਮ ਵੱਲੋਂ ਫ਼ਰੀਦਕੋਟ ਲਿਆਂਦਾ ਗਿਆ। ਫਰੀਦਕੋਟ ਦੇ ਸਿਵਲ ਹਸਪਤਾਲ ਵਿਖੇ ਮੈਡੀਕਲ ਕਰਵਾਇਆ ਗਿਆ। ਪਤਾ ਲੱਗਾ ਹੈ ਕਿ ਉਮਰਾਨੰਗਲ ਨੂੰ ਫਰੀਦਕੋਟ ਸਦਰ ਥਾਣੇ ਵਿਚ ਰੱਖਿਆ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਕੋਟਕਪੂਰਾ ਫਾਇਰਿੰਗ ਸਬੰਧੀ ਦਰਜ ਐਫ ਆਈ ਆਰ ਮਾਮਲੇ ਚ ਗ੍ਰਿਫ਼ਤਾਰ ਕੀਤਾ ਗਿਆ.
ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਬਹਿਬਲ ਕਲਾਂ ਗੋਲੀਕਾਂਡ ਵਿਚ ਉਮਰਾਨੰਗਲ ਦੀ ਭੂਮਿਕਾ ਬਾਰੇ ਸਾਡੇ ਕੋਲ ਪੂਰੇ ਸਬੂਤ ਹਨ ਅਤੇ ਉਨ੍ਹਾਂ ਕਿਹਾ ਕਿ ਐਸ ਐਸ ਪੀ ਚਰਨਜੀਤ ਸ਼ਰਮਾ ਦੇ ਬਿਆਨਾਂ ਦੇ ਅਧਾਰ ਤੇ ਸਾਡੇ ਕੋਲ ਪਰਮਰਾਜ ਸਿੰਘ ਉਮਰਾਨੰਗਲ ਖਿਲਾਰ ਸਬੂਤ ਹਨ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੌਂ ਉਮਰਾਨੰਗਲ ਨੂੰ ਫ਼ਰੀਦਕੋਟ ਅਦਾਲਤ ਚ ਪੇਸ਼ ਕੀਤਾ ਜਾਵੇਗਾ .
ਫੋਟੋ ਤੇ ਵੇਰਵਾ : ਪਰਵਿੰਦਰ ਸਿੰਘ ਕੰਧਾਰੀ, ਫਰੀਦਕੋਟ