ਲੁਧਿਆਣਾ,3 ਅਕਤੂਬਰ 2019 : ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਦਾਖਾ ਤੋਂ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਅੱਜ ਕਿਹਾ ਕਿ ਕਾਂਗਰਸੀ ਵਰਕਰਾਂ ਦੇ ਖਿਲਾਫ ਹਰੇਕ ਝੂਠੀ ਐੱਫਆਈਆਰ, ਉਤਪੀੜਨ ਅਤੇ ਡਰਾਉਣ ਧਮਕਾਉਣ ਦੀ ਹਰੇਕ ਘਟਨਾ ਦਾ ਕਾਨੂੰਨ ਦੇ ਅਨੁਸਾਰ ਪੀੜਤਾਂ ਦੀ ਸੰਤੁਸ਼ਟੀ ਹੋਣ ਤੱਕ ਬਦਲਾ ਲਿਆ ਜਾਏਗਾ
ਹਲਕੇ ਦੇ ਕਈ ਪਿੰਡਾਂ ਦੇ ਤੂਫਾਨੀ ਦੌਰੇ ਦੌਰਾਨ ਪਾਰਟੀ ਵਰਕਰਾਂ ਦੁਆਰਾ ਅਕਾਲੀਆਂ ਦੇ ਹੱਥੋਂ ਹੋਏ ਉਤਪੀੜਨ, ਜ਼ੁਲਮ ਅਤੇ ਧਮਕੀਆਂ ਦਾ ਸਾਹਮਣਾ ਕੀਤੇ ਜਾਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਸੰਧੂ ਨੇ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਯਕੀਨ ਦਿਵਾਇਆ ਕਿ ਤੁਹਾਡੇ ਤੇ ਹੋਏ ਜ਼ੁਲਮਾਂ ਦਾ ਤੁਹਾਡੀ ਤਸੱਲੀ ਹੋਣ ਤੱਕ ਬਦਲਾ ਲਿਆ ਜਾਵੇਗਾ।
ਪਾਰਟੀ ਉਮੀਦਵਾਰ ਕੈਪਟਨ ਸੰਧੂ ਅਕਾਲੀ ਭਾਜਪਾ ਸ਼ਾਸਨ ਦੇ ਦੌਰਾਨ ਥਾਣਿਆਂ ਵਿੱਚ ਪ੍ਰਮੁੱਖ ਪਾਰਟੀ ਵਰਕਰਾਂ ਦੇ ਅਪਮਾਨ ਅਤੇ ਧਮਕੀਆਂ ਮਿਲਣ ਦੇ ਮੁੱਦੇ ਤੇ ਬੇਹੱਦ ਜ਼ਿਆਦਾ ਨਾਰਾਜ਼ ਦਿਖੇ। ਉਨ੍ਹਾਂ ਨੇ ਕਿਹਾ ਕਿ ਜਿੱਥੇ ਮੁੱਖ ਮੰਤਰੀ ਨੇ ਝੂਠੇ ਮਾਮਲਿਆਂ ਦੀ ਜਾਂਚ ਕਰਨ ਲਈ ਜਸਟਿਸ ਮਹਿਤਾਬ ਸਿੰਘ ਗਿੱਲ ਕਮਿਸ਼ਨ ਦੀ ਸਥਾਪਨਾ ਕੀਤੀ ਹੈ ਉੱਥੇ ਉਹ ਖੁਦ ਵੀ ਮੁੱਖ ਮੰਤਰੀ ਦੇ ਨਾਲ ਦਾਖਾ ਇਲਾਕੇ ਦੇ ਮਾਮਲਿਆਂ ਨੂੰ ਨਿੱਜੀ ਰੂਪ ਵਿੱਚ ਉਠਾਉਣਗੇ, ਤਾਂ ਜੋ ਕਿਸੇ ਤਰਕਸੰਗਤ ਨਤੀਜੇ ਤੇ ਪਹੁੰਚਿਆ ਜਾ ਸਕੇ
ਉਨ੍ਹਾਂ ਨੇ ਕਿਹਾ ਕਿ ਪਾਰਟੀ ਵਰਕਰਾਂ ਤੇ ਜ਼ੁਲਮ ਕਰਨ ਅਤੇ ਉਨ੍ਹਾਂ ਨੂੰ ਧਮਕੀਆਂ ਦੇਣ ਵਾਲਿਆਂ ਨੂੰ ਮੈਂ ਯਾਦ ਕਰਵਾ ਦਿਆਂ ਕਿ ਉਹ ਆਪਣੀ ਜ਼ਿੰਮੇਵਾਰੀ ਤੋਂ ਹੁਣ ਭੱਜ ਨਹੀਂ ਸਕਦੇ ਅਤੇ ਮੈਂ ਯਕੀਨੀ ਬਣਾਵਾਂਗਾ ਕਿ ਤੁਹਾਡੇ ਵਿੱਚੋਂ ਜਿਸ ਜਿਸ ਨੇ ਵੀ ਸਾਡੀ ਪਾਰਟੀ ਦੇ ਵਰਕਰਾਂ ਨੂੰ ਪੀੜਤ ਕੀਤਾ ਹੈ ਉਨ੍ਹਾਂ ਨੂੰ ਹੁਣ ਆਪਣੇ ਪਾਪਾਂ ਦਾ ਭੁਗਤਾਨ ਕਰਨਾ ਹੋਵੇਗਾ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਚੋਣਾਂ ਤੋਂ ਤੁਰੰਤ ਬਾਅਦ ਉਹ ਅਜਿਹੇ ਮਾਮਲਿਆਂ ਨੂੰ ਉਠਾਏ ਜਾਣ ਦੀ ਸਮਾਂ ਸੀਮਾ ਨਿਸ਼ਚਿਤ ਕਰਨਗੇ।
ਕੈਪਟਨ ਸੰਧੂ ਦਾ ਭੱਠਾ ਧੂੰਆਂ, ਵਲੀਪੁਰ ਕਲਾਂ, ਬਨਿਆਵਾਲ ਘਮਨੇਵਾਲ, ਵਲੀਪੁਰ ਖੁਰਦ, ਅਲੀਵਾਲ, ਤਲਵੰਡੀ ਹੁਣ ਅਬਦ ਕੋਟਲੀ ਅਤੇ ਰਣੀਕੇ ਸਹਿਤ ਕਈ ਪਿੰਡਾਂ ਵਿੱਚ ਭਾਰੀ ਸਵਾਗਤ ਕੀਤਾ ਗਿਆ ਇਨ੍ਹਾਂ ਪਿੰਡਾਂ ਦੇ ਲੋਕਾਂ ਦੀ ਕੇਵਲ ਇੱਕੋ ਮੰਗ ਸੀ ਕਿ ਇਲਾਕੇ ਵਿੱਚ ਉਨ੍ਹਾਂ ਦੀ ਗੁਆਚੀ ਸਾਖ ਨੂੰ ਵਾਪਸ ਲਿਆਉਣ ਲਈ ਉਨ੍ਹਾਂ ਨੂੰ ਦਿੱਤੀਆਂ ਗਈਆਂ ਧਮਕੀਆਂ, ਉਨ੍ਹਾਂ ਤੇ ਹੋਏ ਜ਼ੁਲਮ ਅਤੇ ਅਪਮਾਨ ਦਾ ਹਿਸਾਬ ਉਨ੍ਹਾਂ ਨੂੰ ਚਾਹੀਦਾ ਹੈ।