ਕਿਉਂ ਅਚਾਨਕ ਦਿੱਤਾ ਜਥੇਦਾਰ ਅਕਾਲ ਤਖ਼ਤ ਨੇ ਅਸਤੀਫ਼ਾ ? ਕੀ ਬੰਦ ਦੀ ਹਿਮਾਇਤ ਪਈ ਮਹਿੰਗੀ ?
ਚੰਡੀਗੜ੍ਹ , ਅਕਤੂਬਰ 18, 2018 :ਜਿਹੜੇ ਜਥੇਦਾਰ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ ਅੱਜ ਦੁਪਹਿਰ ਵੇਲੇ ਆਪਣੇ ਅਸਤੀਫ਼ੇ ਦੀਆਂ ਖ਼ਬਰਾਂ -ਰਿਪੋਰਟਾਂ ਨੂੰ ਅਫ਼ਵਾਹਾਂ ਕਹਿ ਰਹੇ ਸਨ ਅਤੇ ਅਕਾਲ ਤਖ਼ਤ ਤੋਂ ਪਹਿਲੀ ਨਵੰਬਰ ਦੇ ਪੰਜਾਬ ਬੰਦ ਵਿਚ ਸਭ ਪੰਥਕ ਧਿਰਾਂ ਨੂੰ ਹਿੱਸਾ ਲੈਣ ਦੀ ਅਪੀਲ ਕਰ ਰਹੇ ਸਨ , ਉਸ ਜਥੇਦਾਰ ਨੇ ਰਾਤ ਨੂੰ ਅਚਾਨਕ ਅਸਤੀਫ਼ਾ ਕਿਉਂ ਦੇ ਦਿੱਤਾ ? ਕੀ ਉਨ੍ਹਾਂ ਦਾ ਇਰਾਦਾ ਪਹਿਲਾ ਹੀ ਅਸਤੀਫ਼ਾ ਦੇਣ ਦਾ ਸੀ ਜਾਂ ਅੱਜ ਭਾਵ 18 ਅਕਤੂਬਰ ਨੂੰ ਕੁਝ ਵਾਪਰਿਆ ਜਿਸ ਕਰਕੇ ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਹੀ ਜਥੇਦਾਰੀ ਛੱਡਣੀ ਪਈ ?
ਇਹ ਵੀ ਸਵਾਲ ਅਜੇ ਖੜ੍ਹੇ ਹਨ ਕਿ ਕੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਬਰਗਾੜੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਹੋਰ ਸਿੱਖ ਮੁੱਦਿਆਂ ਨੂੰ ਪੀਰ ਮੁਹੰਮਦ ਦੀ ਅਗਵਾਈ ਹੇਠਲੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਪਹਿਲੀ ਨਵੰਬਰ ਦੇ ਬੰਦ ਦੇ ਸੱਦੇ ਦੀ ਡਟਵੀਂ ਅਤੇ ਖੁੱਲ੍ਹੀ ਹਿਮਾਇਤ ਹੀ ਅਚਾਨਕ ਅਸਤੀਫ਼ੇ ਦਾ ਕਾਰਨ ਬਣੀ ?
ਜਿਸ ਤਰ੍ਹਾਂ ਦਾ ਬਿਆਨ ਜਥੇਦਾਰ ਨੇ ਦੁਪਹਿਰ ਤੋਂ ਬਾਅਦ ਦਿੱਤਾ ਸੀ ( ਜਿਸ ਦੀ ਕਾਪੀ ਹੇਠਾਂ ਦਿੱਤੀ ਜਾ ਰਹੀ ਹੈ ) ,ਇਸ ਤੋਂ ਇਹ ਕਦਾਚਿਤ ਨਹੀਂ ਸੀ ਲਗਦਾ ਕਿ ਉਹ ਛੇਤੀ ਹੀ ਅਸਤੀਫ਼ਾ ਦੇਣ ਵਾਲੇ ਹਨ . ਦੂਜੀ ਗੱਲ ਉਸ ਬਿਆਨ ਵਿਚ ਜਿਸ ਤਰ੍ਹਾਂ ਬਰਗਾੜੀ ਅਤੇ ਬੇਅਦਬੀ ਦੇ ਦੋਸ਼ੀਆਂ ਨੂੰ ਨਾ ਫੜਨ ਲਈ ਸਰਕਾਰਾਂ ਦੀ ਨੁਕਤਾਚੀਨੀ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਸਮੁੱਚੇ ਪੰਥ ਨੂੰ ਇਕੱਠਾ ਹੋਣ ਦਾ ਸੱਦਾ ਦਿੱਤਾ ਗਿਆ ਸੀ , ਇਹ ਨੁਕਤਾ ਵੀ ਗੁੱਝੇ ਸਵਾਲ ਖੜ੍ਹੇ ਕਰਦਾ ਹੈ .
ਜੇਕਰ ਸਿੱਖ ਫੈਡਰੇਸ਼ਨ ਦੇ ਮੁਖੀ ਕਰਨੈਲ ਸਿੰਘ ਪੀਰ ਮੁਹੰਮਦ ਦੀ ਮੰਨੀਏ ਤਾਂ ਉਨ੍ਹਾਂ ਦਾ ਸਾਫ਼ ਕਹਿਣਾ ਹੈ "ਜਥੇਦਾਰ ਨੂੰ ਪਹਿਲੀ ਨਵੰਬਰ ਦੇ ਬੰਦ ਦੇ ਸੱਦੇ ਦੀ ਹਿਮਾਇਤ ਮਹਿੰਗੀ ਪਈ .ਉਨ੍ਹਾਂ ਕਿਹਾ :
*ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰਮੁਹੰਮਦ ਅਤੇ ਫੈਡਰੇਸ਼ਨ( ਭੌਮਾ ) ਦੇ ਪ੍ਰਧਾਨ ਡਾਕਟਰ ਮਨਜੀਤ ਸਿੰਘ ਭੌਮਾ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਦੀ ਪੂਰਨ ਹਮਾਇਤ ਕਰਨੀ ਜਥੇਦਾਰ ਨੂੰ ਮਹਿੰਗੀ ਪਈ ਪੰਜਾਬ ਬੰਦ ਦੇ ਸੱਦੇ ਵਿੱਚ ਮੁੱਖ ਮੰਗਾ ਵਿੱਚ ਬਹਿਬਲ- ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਵੀ ਸ਼ਾਮਲ ਹੈ ਜਿਸ ਦਾ ਜਥੇਦਾਰ ਨੇ ਆਪਣੇ ਬਿਆਨ ਵਿੱਚ ਹਵਾਲਾ ਵੀ ਦਿੱਤਾ ਸੀ ਹੋ ਸਕਦਾ ਅਜੇ ਕੁਝ ਦਿਨ ਉਹਨਾ ਦਾ ਅਸਤੀਫ਼ਾ ਨਾ ਹੁੰਦਾ ਅੱਜ ਦੁਪਹਿਰ 2 ਵਜੇ ਜਥੇਦਾਰ ਸਾਹਿਬ ਨੇ ਪਹਿਲਾ ਪੰਜਾਬ ਬੰਦ ਦੀ ਹਮਾਇਤ ਵਿੱਚ ਪ੍ਰੈੱਸ ਕਾਨਫ਼ਰੰਸ ਬੁਲਾਈ ਸੀ ਜਦ ਅਕਾਲੀ ਹਲਕਿਆਂ ਨੂੰ ਪਤਾ ਲੱਗਿਆ ਕਿ ਜਥੇਦਾਰ ਬੰਦ ਦੀ ਹਮਾਇਤ ਕਰ ਰਹੇ ਹਨ ਤਾ ਉਹਨਾ ਨੇ ਕਿਹਾ ਕਿ ਮੈ ਨਵੰਬਰ 1984 ਸਿੱਖ ਨਸਲਕੁਸ਼ੀ ਵਿਰੁੱਧ ਦਿੱਤੇ ਬੰਦ ਦੇ ਸੱਦੇ ਦੀ ਪੂਰਨ ਹਮਾਇਤ ਕਰ ਰਿਹਾ ਪਰ ਉਹਨਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਸਕੱਤਰ ਨੇ ਇਸ ਸਬੰਧੀ ਪ੍ਰੈੱਸ ਕਾਨਫ਼ਰੰਸ ਨਾ ਕਰਨ ਲਈ ਮਜਬੂਰ ਕੀਤਾ ਪਰ ਜਥੇ ਗੁਰਬਚਨ ਸਿੰਘ ਉਸ ਵਕਤ ਤੱਕ ਆਪਣੇ ਮੀਡੀਆ ਸਕੱਤਰ ਸਤਿੰਦਰਪਾਲ ਸਿੰਘ ਰਾਹੀ ਕਈ ਅਖ਼ਬਾਰਾਂ ਨੂੰ ਹਮਾਇਤ ਵਾਲਾ ਬਿਆਨ ਜਾਰੀ ਕਰ ਚੁੱਕੇ ਸਨ । ਵੈਸੇ ਅਸਤੀਫ਼ੇ ਲਈ ਉਹਨਾ ਦੇ ਅੰਦਰੂਨੀ ਤੇ ਬਾਹਰੀ ਮਾਨਸਿਕ ਤੇ ਰਾਜਸੀ ਪ੍ਰਭਾਵ ਸੀ*