ਜਲਾਲਾਬਾਦ ਹਲਕੇ ਤੋਂ ਸੰਭਾਵੀ ਉਮੀਦਵਾਰ ਰਮਿੰਦਰ ਸਿੰਘ ਆਵਲਾ
ਜਗਦੀਸ਼ ਥਿੰਦ
ਜਲਾਲਾਦ ਪੱਛਮੀ 22 ਸਤੰਬਰ , 2019 : ਪੰਜਾਬ ਦੀਆਂ ਖਾਲੀ ਹੋਈਆਂ ਚਾਰ ਵਿਧਾਨ ਸਭਾ ਸੀਟਾਂ ਤੋਂ ਨਵੇਂ ਨੁਮਾਇੰਦਿਆਂ ਦੀ ਚੋਣ ਕਰਨ ਸਬੰਧੀ ਚੋਣ ਕਮਿਸ਼ਨ ਵੱਲੋਂ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ ।
ਇਸ ਦੌਰਾਨ ਹੀ ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਨੌਜਵਾਨ ਕਾਂਗਰਸ ਆਗੂ ਰਮਿੰਦਰ ਸਿੰਘ ਆਵਲਾ ਦਾ ਨਾਮ ਇੱਕ ਦਮ ਉੱਭਰ ਕੇ ਸਾਹਮਣੇ ਆਇਆ ਹੈ ।
ਰਾਜਸੀ ਗਲਿਆਰਿਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਾਂਗਰਸ ਹਾਈ ਕਮਾਨ ਦਾ ਇਹ ਮੰਨਣਾ ਹੈ ਕਿ ਜਲਾਲਾਬਾਦ ਦੇ ਸਮੂਹ ਕਾਂਗਰਸ ਆਗੂ ਰਮਿੰਦਰ ਆਵਲਾ ਦੇ ਨਾਮ ਤੇ ਇੱਕਮੱਤ ਹੋ ਸਕਦੇ ਹਨ ।
ਕੌਣ ਹਨ ਰਮਿੰਦਰ ਸਿੰਘ ਆਵਲਾ
ਰਮਿੰਦਰ ਆਵਲਾ ਚੌਧਰੀ ਬਲਰਾਮ ਜਾਖੜ ਦੇ ਨੇੜਲੇ ਸਾਥੀ ਡਾਕਟਰ ਹਰਭਜਨ ਸਿੰਘ ਆਵਲਾ ਪੰਜਾਬ ਪੁੱਤਰ ਹੈ ।
ਡਾਕਟਰ ਹਰਭਜਨ ਸਿੰਘ ਆਵਲਾ ਖ਼ੁਦ ਨਗਰ ਕਾਊਾਸਿਲ ਗੁਰੂਹਰਸਹਾਏ ਦੇ ਪ੍ਰਧਾਨ ਰਹੇ । ਉਹਨਾਂ ਕਰਿਭਕੋ , ਇਫਕੋ ਅਤੇ ਵੇਅਰ ਹਾਊਸ ਕਾਰਪੋਰੇਸ਼ਨ ਦੇ ਡਾਇਰੈਕਟਰ ਵਜੋਂ ਵਜੋਂ ਕੰਮ ਕੀਤਾ ।
ਰਮਿੰਦਰ ਆਵਲਾ ਦੇ ਵੱਡੇ ਭਰਾ ਸੁਖਬੀਰ ਸਿੰਘ ਆਵਲਾ ਨੇ ਵੀ ਗੁਰੂ ਹਰਸਹਾਏ ਨਗਰ ਕੌਂਸਲ ਦੇ ਪ੍ਰਧਾਨ ਵਜੋਂ ਕੰਮ ਕੀਤਾ ਹੈ ।
ਰਮਿੰਦਰ ਸਿੰਘ ਆਂਵਲਾ ਵੱਲੋਂ ਰਾਜਸੀ ਪਾਰੀ ਬਲਾਕ ਪ੍ਰਧਾਨ ਯੂਥ ਕਾਂਗਰਸ ਤੋਂ ਸ਼ੁਰੂ ਕੀਤੀ । ਇਸ ਤੋਂ ਬਾਅਦ ਉਹ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਫਿਰੋਜ਼ਪੁਰ ਅਤੇ ਫਿਰ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਯੂਥ ਵਜੋਂ ਕੰਮ ਕੀਤਾ ।
ਇਸ ਦੌਰਾਨ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ , ਸੁਨੀਲ ਕੁਮਾਰ ਜਾਖੜ , ਰਣਦੀਪ ਸਿੰਘ ਸੁਰਜੇਵਾਲਾ , ਅਸ਼ੋਕ ਤੰਵਰ ਅਤੇ ਹੋਰ ਕੇਂਦਰੀ ਨੇਤਾਵਾਂ ਨਾਲ ਮਿਲ ਕੇ ਕੰਮ ਕੀਤਾ ।
ਵੱਖ ਵੱਖ ਤਿਉਹਾਰਾਂ ਹੋ ਉੱਪਰ ਸੁਰਿੰਦਰਾ ਅਮਲੇ ਵੱਲੋਂ ਇਸ ਪ੍ਰਕਾਰ ਦੀਆਂ ਪ੍ਰਗਟ ਕੀਤੀਆਂ ਭਾਵਨਾਵਾਂ :