ਦਾਖਾ 8 ਅਕਤੂਬਰ 2019: ਜਿਵੇਂ ਜਿਵੇਂ ਵੋਟਾਂ ਦਾ ਦਿਨ ਨੇੜੇ ਆ ਰਿਹਾ ਹੈ ਉਵੇਂ ਉਵੇਂ ਦਾਖਾ ਹਲਕੇ ਵਿੱਚ ਕੈਪਟਨ ਸੰਦੀਪ ਸੰਧੂ ਦਾ ਚੋਣ ਪ੍ਰਚਾਰ ਹੋਰ ਵੀ ਜ਼ਿਆਦਾ ਤੇਜ਼ੀ ਫੜਦਾ ਜਾ ਰਿਹਾ ਹੈ । ਕੈਪਟਨ ਸੰਦੀਪ ਸੰਧੂ ਨੇ ਅੱਜ ਹਲਕੇ ਦੇ ਪਿੰਡ ਬੀਰਮੀ, ਬਸੈਮੀ, ਭੱਟੀਆਂ ਢਾਹਾ ਵਿਖੇ ਹਲਕਾ ਵਾਸੀਆਂ ਨਾਲ ਮੁਲਾਕਾਤ ਕੀਤੀ
ਇਸ ਦੌਰਾਨ ਉਨ੍ਹਾਂ ਨਾਲ ਵਿਧਾਇਕ ਕਾਕਾ ਲੋਹਗੜ੍ਹ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਮੇਜਰ ਸਿੰਘ ਭੈਣੀ, ਅਮਰੀਕ ਸਿੰਘ ਆਲੀਵਾਲ ਸਮੇਤ ਹਲਕੇ ਦੀ ਸਮੁੱਚੀ ਲੀਡਰਸ਼ਿਪ ਹਾਜਰ ਸੀ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਕੈਪਟਨ ਸੰਧੂ ਨੇ ਕਿਹਾ ਕਿ ਮੈਂ ਇਥੇ ਕੋਈ ਰਾਜਨੀਤੀ ਨਹੀਂ ਕਰਨ ਆਇਆ ਬਲਕਿ ਮੈਂ ਸਧਾਰਨ ਪਰਿਵਾਰ 'ਚੋਂ ਉੱਠਿਆ ਹੋਇਆ ਇਕ ਆਮ ਵਰਕਰ ਹਾਂ ਜਿਸਨੂੰ ਪਾਰਟੀ ਨੇ ਜ਼ਿੰਮੇਵਾਰੀ ਸੌਂਪੀ ਹੈ ਦਾਖਾ ਹਲਕੇ ਨੂੰ ਸੰਵਾਰਨ ਦੀ ਉਸ ਦੇ ਵਿਕਾਸ ਕਰਨ ਦੀ ਉਨ੍ਹਾਂ ਵਿਰੋਧੀਆਂ ਨੂੰ ਸਲਾਹ ਦਿੱਤੀ ਕਿ ਬੇ ਬੁਨਿਆਦ ਇਲਜ਼ਾਮਬਾਜ਼ੀ ਕਰਨ ਨਾਲ ਹਲਕੇ ਦਾ ਵਿਕਾਸ ਨਹੀਂ ਹੋਵੇਗਾ। ਸੰਧੂ ਨੇ ਕਿਹਾ ਕਿ ਮੈਨੂੰ ਬਹੁਤੀਆਂ ਗੱਲਾਂ ਤਾਂ ਨਹੀਂ ਆਉਂਦੀਆਂ ਪਰ ਮੈਂ ਕੰਮ ਕਰਨੇ ਅਤੇ ਕਰਵਾਉਣੇ ਜਾਣਦਾ ਹਾਂ। ਇਸ ਲਈ ਤੁਸੀਂ ਮੈਨੂੰ ਢਾਈ ਸਾਲ ਦਾ ਸਮਾਂ ਦਿਓ। ਮੈਂ ਆਪ ਸਭ ਦੇ ਸਹਿਯੋਗ ਅਤੇ ਆਸ਼ੀਰਵਾਦ ਨਾਲ ਅਗਲੇ ਢਾਈ ਸਾਲਾਂ 'ਚ 5 ਸਾਲਾਂ ਦਾ ਕੰਮ ਕਰਕੇ ਵਿਖਾਵਾਂਗਾ।
ਉਨ੍ਹਾਂ ਕਿਹਾ ਕਿ ਮੈਂ ਪਿਛਲੇ 12 ਸਾਲਾਂ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਜੁੜਿਆ ਹੋਇਆ ਹਾਂ। ਬਤੌਰ ਮੁੱਖ ਮੰਤਰੀ ਦੇ ਸਲਾਹਕਾਰ ਇਲਜ਼ਾਮ ਲਗਾ ਕੇ ਕਦੇ ਵੀ ਕੰਮ ਨਹੀਂ ਕਰਦੇ ਕੰਮ ਤਾਂ ਕੀਤਿਆਂ ਹੀ ਹੁੰਦੇ ਹਨ ਅਤੇ ਮੈਨੂੰ ਫ਼ਾਲਤੂ ਇਲਜ਼ਾਮਬਾਜ਼ੀਆਂ ਵਿੱਚ ਵਿਸ਼ਵਾਸ ਨਹੀਂ ਬਲਕਿ ਕੰਮ ਕਰਨ ਵਿੱਚ ਵਿਸ਼ਵਾਸ ਹੈ। ਲੋਕਾਂ ਦੇ ਵਿੱਚ ਰਹਿ ਕੇ ਲੋਕਾਂ ਦੀ ਸਲਾਹ ਨਾਲ ਲੋਕਾਂ ਦੀ ਤਰੱਕੀ ਲਈ ਕੰਮ ਕਰਨਾ ਮੇਰੀ ਪਹਿਲ ਹੈ।