← ਪਿਛੇ ਪਰਤੋ
ਗਿਆਨੀ ਗੁਰਬਚਨ ਸਿੰਘ ਦੇ ਸਕਦੇ ਨੇ ਅਸਤੀਫ਼ਾ -ਸਿਹਤ ਠੀਕ ਨਹੀਂ ਦਾ ਦੇ ਰਹੇ ਨੇ ਹਵਾਲਾ
ਪਿਛਲੇ ਲੰਮੇ ਸਮੇਂ ਤੋਂ ਵਿਵਾਦਾਂ ਵਿਚ ਘਿਰੇ ਅਤੇ ਪੰਥਕ ਹਲਕਿਆਂ ਵੱਲੋਂ ਤਿੱਖੇ ਹਮਲਿਆਂ ਜਥੇਦਾਰ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ ਛੇਤੀ ਹੀ ਆਪਣਾ ਅਹੁਦਾ ਤਿਆਗ ਸਕਦੇ ਹਨ . ਉਹ ਖ਼ੁਦ ਹੀ ਆਪਣਾ ਅਸਤੀਫ਼ਾ ਸੌਂਪ ਸਕਦੇ ਨੇ . ਅਜਿਹੇ ਫ਼ੈਸਲੇ ਲਈ ਉਹ ਆਪਣੀ ਸਿਹਤ ਠੀਕ ਨਾ ਹੋਣ ਦਾ ਹਵਾਲਾ ਦੇ ਰਹੇ ਨੇ . ਅੱਜ ਨਿਊਜ਼ 18 ਨਾਲ ਗੱਲਬਾਤ ਕਰਦੇ ਹੋਏ ਜਥੇਦਾਰ ਨੇ ਮੰਨਿਆ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ . ਜਦੋਂ ਇਹ ਪੁੱਛਿਆ ਗਿਆ ਕਿ ਉਹ ਆਪਣਾ ਅਹੁਦਾ ਛੱਡ ਰਹੇ ਨੇ ਤਾਂ ਗਿਆਨੀ ਗੁਰਬਚਨ ਸਿੰਘ ਦਾ ਜਵਾਬ ਸੀ " ਦੇਖ ਰਹੇ ਹਾਂ " ਜਦੋਂ ਇਹ ਪੁੱਛਿਆ ਗਿਆ ਕਿ ਕਦੋਂ ਤੱਕ ਉਹ ਫ਼ੈਸਲਾ ਲੈਣਗੇ ਤਾਂ ਉਨ੍ਹਾਂ ਕਿਹਾ ਕਿ ਉਹ ਡਾਕਟਰ ਨੂੰ ਦਿਖਾ ਰਹੇ ਨੇ ਫੇਰ ਦੇਖਣਗੇ .
13-10-2018
Total Responses : 267