ਨਵੀਂ ਦਿੱਲੀ, 27 ਜਨਵਰੀ 2021 - 26 ਜਨਵਰੀ ਨੂੰ ਲਾਲ ਕਿਲੇ ਅਤੇ ਸ਼ਹਿਰ ਅੰਦਰ ਬੇਕਾਬੂ ਹੋਈ ਭੀੜ ਦੁਆਰਾ ਕੀਤੀ ਗਈ ਵਾਈਲੈਂਸ ਦੇ ਬਾਬਤ ਤਕਰੀਬਨ 200 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ| ਜਿਸਦੀ ਜਾਣਕਾਰੀ ਦਿੱਲੀ ਪੁਲਿਸ ਦੁਆਰਾ ਦਿੱਤੀ ਗਈ ਹੈ| ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਕਾਰਵਾਈ ਕਰਕੇ ਗਿਰਫਤਾਰੀਆਂ ਵੀ ਕੀਤੀਆਂ ਜਾਣਗੀਆਂ|
ਇਸ ਸਬੰਧ ਵਿਚ ਦਿੱਲੀ ਪੁਲਿਸ ਅੱਜ ਸ਼ਾਮ 4 ਵਜੇ ਪ੍ਰੈਸ ਕਾਨਫਰੰਸ ਕਰ ਰਹੀ ਹੈ, ਜਿਸ 'ਚ ਉਹ ਗਿਰਫ਼ਤਾਰ ਕੀਤੇ ਨੌਜਵਾਨਾਂ ਤੇ ਹੋਰ ਜਾਣਕਾਰੀ ਸਾਂਝੀ ਕਰ ਸਕਦੇ ਨੇ| ਇਸ ਤੋਂ ਪਹਿਲਾਂ ਪੁਲਿਸ 22 ਲੋਕਾਂ ਖਿਲਾਫ ਐੱਫ.ਆਈ.ਆਰ ਦਰਜ ਕਰ ਚੁੱਕੀ ਹੈ|