ਸ੍ਰੀ ਬੀ:ਪਰੁਸ਼ਾਰਥਾ ਡਵੀਜਨਲ ਕਮਿਸ਼ਨਰ ਜਲੰਧਰ ਰੇਲ ਹਾਦਸੇ ਵਾਲੇ ਸਥਾਨ ਦਾ ਦੌਰਾ ਕਰਦੇ ਹੋਏ। ਉਨ•ਾਂ ਦੇ ਨਾਲ ਸ੍ਰੀ ਹਿਮਾਂਸ਼ੂ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ, ਸ੍ਰੀ ਅਮਰੀਕ ਸਿੰਘ ਪਵਾਰ ਡਿਪਟੀ ਕਮਿਸ਼ਨਰ ਪੁਲਿਸ ਵੀ ਦਿਖਾਈ ਦੇ ਰਹੇ ਹਨ।
ਅੰਮ੍ਰਿਤਸਰ, 25 ਅਕਤੂਬਰ 2018:
19 ਅਕਤੂਬਰ ਨੂੰ ਦੁਸ਼ਹਿਰੇ ਵਾਲੇ ਦਿਨ ਹੋਏ ਭਿਅੰਕਰ ਹਾਦਸੇ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਸ੍ਰੀ ਬੀ:ਪਰੁਸ਼ਾਰਥਾ ਡਵੀਜਨਲ ਕਮਿਸ਼ਨਰ ਜਲੰਧਰ ਨੂੰ ਇਨਕੁਆਰੀ ਅਫਸਰ ਨਿਯੁਕਤ ਕੀਤਾ ਗਿਆ ਹੈ। ਅੱਜ ਸ੍ਰੀ ਪਰੁਸ਼ਾਰਥਾ ਵੱਲੋਂ ਜੌੜਾ ਫਾਟਕ ਰੇਲ ਹਾਦਸੇ ਵਾਲੇ ਸਥਾਨ ਦਾ ਦੌਰਾ ਕੀਤਾ ਗਿਆ ਅਤੇ ਵੱਖ ਵੱਖ ਪਹਿਲੂਆਂ ਤੋਂ ਹਾਦਸੇ ਦੀ ਜਾਂਚ ਕੀਤੀ ਗਈ।
ਅੱਜ ਸ੍ਰੀ ਪਰੁਸ਼ਾਰਥਾ ਨੇ ਇਕ ਜਨਤਕ ਨੋਟਿਸ ਦੇ ਕੇ ਵੱਖ ਵੱਖ ਧਿਰਾਂ ਜਿਸ ਵਿੱਚ ਪੀੜਤ ਵਿਅਕਤੀ, ਚਸ਼ਮਦੀਦ ਗਵਾਹ ਜਾਂ ਹੋਰ ਅਜਿਹੇ ਵਿਅਕਤੀ ਜੋ ਹਾਦਸੇ ਬਾਰੇ ਜਾਣਕਾਰੀ ਰੱਖਦੇ ਹੋਣ ਨੂੰ ਸੱਦਿਆ ਗਿਆ ਸੀ, ਸਬੰਧੀ 51 ਵਿਅਕਤੀਆਂ ਨੇ ਆਪਣੇ ਬਿਆਨ ਦਰਜ ਕਰਵਾਏ ਹਨ।
ਅੱਜ ਤੋਂ ਇਸ ਤੋਂ ਪਹਿਲਾਂ ਸਵੇਰੇ ਸ੍ਰੀ ਪਰੁਸ਼ਾਰਥਾ ਵੱਲੋਂ ਹਾਦਸੇ ਵਾਲੀ ਥਾਂ ਤੋਂ ਲੈ ਕੇ ਰੇਲਵੇ ਦੇ ਗੇਟਮੈਨ ਦੇ ਕੈਬਿਨ ਤੱਕ ਦੌਰਾ ਕੀਤਾ ਗਿਆ ਅਤੇ ਉਥੋਂ ਗੁਜਰ ਰਹੀਆਂ ਟਰੇਨਾਂ ਦੀ ਸਪੀਡ ਵੀ ਦੇਖੀ। ਇਸ ਉਪਰੰਤ ਸ੍ਰੀ ਪਰੁਸ਼ਾਰਥਾ ਵੱਲੋਂ ਨਗਰ ਸੁਧਾਰ ਟਰੱਸਟ ਦੇ ਦਫਤਰ ਵਿਖੇ ਚਸ਼ਮਦੀਦ ਗਵਾਹਾਂ ਦੀਆਂ ਗਵਾਹੀਆਂ ਵੀ ਰਿਕਾਰਡ ਕੀਤੀਆਂ ਗਈਆਂ।
ਇਸ ਮੌਕੇ ਉਨ•ਾਂ ਦੇ ਨਾਲ ਸ੍ਰ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਸ੍ਰੀ ਹਿਮਾਂਸ਼ੂ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ, ਸ੍ਰੀ ਅਮਰੀਕ ਸਿੰਘ ਪਵਾਰ ਡਿਪਟੀ ਕਮਿਸ਼ਨਰ ਪੁਲਿਸ ਤੋਂ ਇਲਾਵਾ ਜਿਲੇ• ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।