ਹੰਬੜਾਂ, 3 ਅਕਤੂਬਰ 2019 - ਚੋਣ ਪ੍ਰਚਾਰ 'ਚ ਤੇਜੀ ਲਿਆਉਂਦੇ ਹੋਏ ਹਲਕਾ ਦਾਖਾ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਅੱਜ ਪਿੰਡ ਭੱਠਾ ਧੂਆ, ਵਲੀਪੁਰ ਕਲਾਂ, ਘਮਨੇਵਾਲ ਦਾ ਦੌਰਾ ਕਰਕੇ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ, ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਕਾਕਾ ਲੋਹਗੜ, ਮੇਜਰ ਸਿੰਘ ਭੈਣੀ, ਅਮਰੀਕ ਸਿੰਘ ਆਲੀਵਾਲ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਮੈਂਬਰ ਜਿਲਾ ਪ੍ਰੀਸ਼ਦ ਰਿੱਕੀ ਚੌਹਾਨ, ਦਿਹਾਤੀ ਪ੍ਰਧਾਨ ਸੋਨੀ ਗਾਲਬ, ਮਹਿਲਾ ਕਾਂਗਰਸ ਪ੍ਰਧਾਨ ਬੀਬੀ ਗੁਰਦੀਪ ਕੌਰ, ਦਰਸ਼ਨ ਸਿੰੋਘ ਬੀਰਮੀ, ਮਨਜੀਤ ਭਰੋਵਾਲ, ਮਨਜੀਤ ਸਿੰਘ ਹੰਬੜਾ, ਹਰਮੋਹਨ ਸਿੰਘ ਠੇਕੇਦਾਰ ਆਦਿ ਮੌਜੂਦ ਸਨ।
ਇਸ ਦੌਰਾਨ ਆਪਣੇ ਸੰਬੋਧਨ ਵਿਚ ਕੈਪਟਨ ਸੰਧੂ ਨੇ ਕਿਹਾ ਕਿ ਮੈਂ ਇਥੇ ਕੋਈ ਰਾਜਨੀਤੀ ਨਹੀਂ ਕਰਨ ਆਇਆ ਬਲਕਿ ਮੈਂ ਸਧਾਰਨ ਪਰਿਵਾਰ 'ਚੋਂ ਉੱਠਿਆ ਹੋਇਆ ਇਕ ਆਮ ਵਰਕਰ ਹਾਂ ਜਿਸਨੂੰ ਪਾਰਟੀ ਨੇ ਮੈਨੂੰ ਏਨਾ ਮਾਣ ਬਖਸ਼ਿਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਭਾਸ਼ਣ ਤਾਂ ਨਹੀਂ ਆਉਂਦਾ ਪਰ ਮੈਂ ਕੰਮ ਕਰਨੇ ਅਤੇ ਕਰਵਾਉਣੇ ਜਾਣਦਾ ਹਾਂ। ਇਸ ਲਈ ਤੁਸੀਂ ਮੈਨੂੰ ਢਾਈ ਸਾਲ ਦਾ ਸਮਾਂ ਦਿਓ। ਮੈਂ ਆਪ ਸਭ ਦੇ ਸਹਿਯੋਗ ਨਾਲ ਅਗਲੇ ਢਾਈ ਸਾਲਾਂ 'ਚ 5 ਸਾਲਾਂ ਦਾ ਕੰਮ ਕਰਕੇ ਵਿਖਾਵਾਂਗਾ।
ਹਾਜ਼ਰੀਨ ਲੀਡਰਸ਼ਿਪ ਨੇ ਕੈਪਟਨ ਸੰਦੀਪ ਸੰਧੂ ਦੇ ਹੱਕ 'ਚ ਵੋਟਰਾਂ ਨੂੰ ਲਾਮਬੰਦ ਕਰਦੇ ਹੋਏ ਕਿਹਾ ਕਿ ਕੈਪਟਨ ਸੰਧੂ ਦੀ ਹਲਕਾ ਦਾਖਾ ਤੋਂ ਉਮੀਦਵਾਰੀ ਸਾਡੇ ਲਈ ਮਾਣ ਤੇ ਖੁਸ਼ੀ ਵਾਲੀ ਗੱਲ ਹੈ ਕਿਉਂਕਿ 117 ਹਲਕਿਆਂ 'ਚ ਬਤੌਰ ਮੁੱਖ ਮੰਤਰੀ ਦੇ ਸਲਾਹਕਾਰ ਅਤੇ ਕਾਂਗਰਸ ਦੇ ਜਨਰਲ ਸਕੱਤਰ, ਸਰਕਾਰ ਅਤੇ ਸੰਗਠਨ ਨੂੰ ਚਲਾਉਣ ਵਾਲੀ ਸਖਸ਼ੀਅਤ ਨੂੰ ਹਲਕਾ ਦਾਖਾ ਦੀ ਨੁਮਾਇੰਦਗੀ ਕਰਨ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭੇਜਿਆ ਹੈ। ਇਸ ਤੋਂ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਮੁੱਖ ਮੰਤਰੀ ਨੇ ਜੋਰ ਦੇ ਕੇ ਆਖਿਆ ਕਿ ਉਹ ਹਲਕਾ ਦਾਖਾ ਦਾ ਵਿਕਾਸ ਪਟਿਆਲਾ ਦੀ ਤਰਜ 'ਤੇ ਕਰਵਾਉਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਬਲਾਕ ਸੰਮਤੀ, ਲਖਵਿੰਦਰ ਸਿੰਘ ਘੰਮਨੇਵਾਲ, ਜਤਿੰਦਰਪਾਲ ਸਿੰਘ ਬੇਦੀ, ਗੁੱਗੂ ਸਰਪੰਚ ਸਰਪੰਚ ਭੱਠਾ ਧੂਆ ਸੁਖਵਿੰਦਰ ਸਿੰਘ ਟੋਨੀ, ਸਰਪੰਚ ਵਲੀਪੁਰ ਕਲਾਂ, ਬਲਵੰਤ ਸਿੰਘ ਰਾਣਕੇ ਸਰਪੰਚ, ਭੁਪਿੰਦਰ ਸਿੰਘ ਚਾਵਲਾ ਸਰਪੰਚ, ਸਰਪੰਚ ਘੰਮਨੇਵਾਲ ਅਲਬੇਲ ਸਿੰਘ, ਸਾਬਕਾ ਸਰਪੰਚ ਛਿੰਦਰ ਸਿੰਘ, ਗਗਨਦੀਪ ਸਿੰਘ ਪੰਚ, ਅਮਨਪ੍ਰੀਤ ਚਾਵਲਾ, ਕੁਲਦੀਪ ਸਿੰਘ ਧਾਲੀਵਾਲ, ਪ੍ਰਭਦੀਪ ਸਿੰਘ ਚਾਵਲਾ, ਗੁਰਵਿੰਦਰ ਸਿੰਘ, ਰਣਵੀਰ ਹੰਬੜਾ ਆਦਿ ਹਾਜਰ ਸਨ।