ਲੁਧਿਆਣਾ, 10 ਅਕਤੂਬਰ 2019 - ਹਲਕਾ ਦਾਖਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੇ ਬੀਤੇ ਦਿਨ ਵੱਖ-ਵੱਖ ਪਿੰਡਾਂ 'ਚ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਉਨ੍ਹਾਂ ਪਿੰਡ ਫੱਲੇਵਾਲ, ਲਤਾਲਾ ਅਤੇ ਸਰਾਭਾ ਵਿਖੇ ਪਿੰਡ ਵਾਸੀਆਂ ਨੂੰ ਸੰਬੋਧਨ ਕੀਤਾ।
ਪਿੰਡਾਂ ਵਿੱਚੋਂ ਮਿਲ ਰਹੇ ਭਰਵੇ ਹੁੰਗਾਰੇ ਤੋਂ ਗਦਗਦ ਹੋਏ ਸੰਧੂ ਨੇ ਕਿਹਾ ਕਿ ਮੈਨੂੰ ਤੁਹਾਡੇ ਲੋਕਾਂ ਵੱਲੋਂ ਹਰ ਪਿੰਡਾਂ-ਵਾਰਡਾਂ 'ਚੋਂ ਲੋਕਾਂ ਵੱਲੋਂ ਅਥਾਹ ਪਿਆਰ ਤੇ ਅਸ਼ੀਰਵਾਦ ਦਿੱਤਾ ਜਾ ਰਿਹਾ ਹੈ। ਇਸ ਲਈ ਮੈਂ ਵਿਸ਼ਵਾਸ਼ ਦਵਾਉਂਦਾ ਮੇਰੇ ਵੱਲੋਂ ਤੁਹਾਡੇ ਨਾਲ ਕੀਤਾ ਇਕ-ਇਕ ਵਾਅਦਾ ਪੂਰਾ ਕਰਾਂਗਾ। ਦਾਖਾ ਵਾਸੀਆਂ ਵੱਲੋਂ ਪਾਈ ਗਈ ਇਕ-ਇਕ ਵੋਟ ਦਾ ਮੁੱਲ ਹਲਕੇ ਦਾ ਵਿਕਾਸ ਕਰਕੇ ਮੋੜਾਂਗਾ।
ਕੈਪਟਨ ਸੰਦੀਪ ਸੰਧੂ ਨੇ ਕਿਹਾ ਹਲਕੇ 'ਚ ਵਿਚਰਦਿਆਂ ਇਹ ਗੱਲ ਆਮ ਸੁਣਨ ਨੂੰ ਮਿਲਦੀ ਹੈ ਕਿ ਹਲਕੇ 'ਚ ਆਮ ਲੋਕਾਂ ਅਤੇ ਕਾਂਗਰਸ ਵਰਕਰਾਂ ਨਾਲ ਵਧੀਕੀਆਂ ਕੀਤੀਆਂ ਗਈਆਂ ਪਰ ਹੁਣ ਅਜਿਹਾ ਨਹੀਂ ਚੱਲੇਗਾ। ਜੋ ਪਿੱਛੇ ਹੋਇਆ ਉਹ ਵਿਆਜ ਸਮੇਤ ਵਾਪਿਸ ਕੀਤਾ ਜਾਵੇਗਾ। ਪਰ ਉਸ ਤੋਂ ਵੀ ਕਿਤੇ ਜਰੂਰੀ ਹਲਕੇ ਦਾ ਵਿਕਾਸ ਹੈ, ਜਿਸ ਲਈ ਕੈਪਟਨ ਸਾਹਿਬ ਨੇ ਮੈਨੂੰ ਇਹ ਜਿੰਮੇਵਾਰੀ ਦਿੱਤੀ ਹੈ। ਇਸ ਲਈ ਤੁਸੀਂ ਆਪਣਾ ਮੇਹਰ ਭਰਿਆ ਹੱਥ ਮੇਰੇ 'ਤੇ ਰੱਖੋ। 21 ਅਕਤੂਬਰ ਨੂੰ ਆਪਣਾ ਕੀਮਤੀ ਵੋਟ ਕਾਂਗਰਸ ਪਾਰਟੀ ਨੂੰ ਪਾ ਕੇ ਹਲਕਾ ਦਾਖਾ ਨੂੰ ਵਿਕਾਸ ਦਾ ਹਾਮੀ ਬਣਾਓ।
ਇਸ ਮੌਕੇ ਹਾਜਰ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਵਿਧਾਇਕ ਲਖਬੀਰ ਸਿੰਘ ਲੱਖਾ, ਸਾਬਕਾ ਮੰਤਰੀ ਮਲਕੀਤ ਸਿੰਘ, ਜਗਪਾਲ ਸਿੰਘ ਖੰਗੂੜਾ, ਗੈਰੀ ਗਰੇਵਾਲ, ਮੇਜਰ ਸਿੰਘ ਭੈਣੀ, ਜੱਸੀ ਖੰਗੂੜਾ ਨੇਤਾਵਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਹਲਕੇ ਦੇ ਵਿਕਾਸ ਬਾਰੇ ਇਥੋਂ ਦੇ ਵਸਨੀਕ ਪੂਰੀ ਤਰਾਂ ਜਾਣੂੰ ਹਨ ਕਿ ਹਲਕੇ ਦਾ ਜੋ ਵੀ ਵਿਕਾਸ ਹੋਇਆ ਕਾਂਗਰਸ ਸਰਕਾਰਾਂ ਸਮੇ ਹੀ ਹੋਇਆ। ਚਾਹੇ ਉਹ ਸੜਕਾਂ, ਗਲੀਆਂ-ਨਾਲੀਆਂ ਬਣਾਉਣ ਦੀ ਗੱਲ ਹੋਵੇ, ਸਕੂਲ ਅਪਗ੍ਰੇਡ ਕਰਨ ਦੀ ਗੱਲ ਜਾਂ ਹੋਰ ਹਲਕੇ ਦੀ ਤਰੱਕੀ ਲਈ ਜੋ ਵੀ ਕੰਮ ਹੋਏ ਉਸ ਲਈ ਕਾਂਗਰਸ ਸਰਕਾਰਾਂ ਦਾ ਅਹਿਮ ਯੋਗਦਾਨ ਰਿਹਾ ਹੈ। ਹਲਕਾ ਦਾਖਾ ਦੀ ਹੋ ਰਹੀ ਜਿਮਨੀ ਚੋਣ ਵੀ ਕਾਂਗਰਸ ਪਾਰਟੀ ਵਿਕਾਸ ਦੇ ਮੁੱਦੇ 'ਤੇ ਲੜ ਰਹੀ ਹੈ, ਇਸ ਲਈ ਆਪਣੇ ਇਲਾਕੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕਾਂਗਰਸ ਪਾਰਟੀ ਦਾ ਸਾਥ ਦਿਓ, ਆਪਣਾ ਇਕ-ਇਕ ਕੀਮਤੀ ਵੋਟ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੂੰ ਦਿਓ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਸਤਵੀਰ ਸਿੰਘ ਸੱਤਾ, ਅਵਤਾਰ ਸਿੰਘ ਸਾਬਕਾ ਚੇਅਰਮੈਨ, ਕਮਲਪ੍ਰੀਤ ਸਿੰਘ ਕਿੱਕੀ ਖੰਗੂੜਾ, ਦਵਿੰਦਰ ਕੌਰ ਪੰਚ, ਦਵਿੰਦਰ ਕੌਰ, ਪ੍ਰਵੀਨ ਜੋਤੀ, ਰਣਜੀਤ ਸਿੰਘ, ਰਣਜੀਤ ਕੌਰ, ਇੰਦਰ ਕੌਰ, ਉਜਾਗਰ ਸਿੰਘ, ਨਰਿੰਦਰ ਸਿੰਘ, ਪਰਮਿੰਦਰ ਸਿੰਘ, ਬਲਜੀਤ ਕੌਰ ਸਾਰੇ ਪੰਚ ਪਿੰਡ ਫੱਲੇਵਾਲ, ਪਰਮਿੰਦਰ ਸਿੰਘ ਲਤਾਲਾ, ਕੁਲਦੀਪ ਸਿੰਘ ਸਾਬਕਾ ਸਰਪੰਚ ਲਤਾਲਾ, ਜਗਜੀਵਨ ਸਿੰਘ ਆਦਿ ਹਾਜਰ ਸਨ।