ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 18 ਦਸੰਬਰ - ਅੰਮ੍ਰਿਤਸਰ ਦੇ ਜੌੜਾ ਫਾਟਕ ਰੇਲ ਹਾਦਸੇ ਦੇ ਸਵਾ ਸਾਲ ਬੀਤਣ ਤੋਂ ਬਾਅਦ ਵੀ ਨਹੀਂ ਮਿਲਿਆ ਇਨਸਾਫ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਭੰਡਾਰੀ ਪੁਲ ਅੰਮ੍ਰਿਤਸਰ ਵਿੱਖੇ ਧਰਨੇ ਤੇ ਬੈਠੇ ਪੀੜਤ ਪਰਿਵਾਰਾਂ ਨੂੰ ਸਮਰਥਨ ਦੇਂਦੇ ਵੇਲੇ ਆਮ ਆਦਮੀ ਪਾਰਟੀ ਦੇ ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਨੇ ਕੀਤਾ।। ਧਾਲੀਵਾਲ ਅਤੇ ਸ਼ਹਿਰੀ ਪ੍ਰਧਾਨ ਅਸ਼ੋਕ ਤਲਵਾਰ ਨੇ ਸਾਂਝੇ ਤੌਰ ਤੇ ਕਿਹਾ ਕਿ ਇਸ ਭਿਆਨਕ ਰੇਲ ਹਾਦਸੇ ਤੇ ਪੀੜਤ ਪਰਿਵਾਰਾਂ ਨੂੰ ਅੱਜ ਵੀ ਇਨਸਾਫ ਦੀ ਉਡੀਕ ਕਰ ਰਹੇ ਹਨ।। ਉਹਨਾਂ ਕਿਹਾ ਕਿ ਹਾਦਸੇ ਤੋਂ ਬਾਅਦ ਆਪਣੇ ਆਪ ਨੂੰ ਅਤੇ ਆਪਣੇ ਚਹੇਤਿਆਂ ਨੂੰ ਬਚਾਉਣ ਲਈ ਸਿੱਧੂ ਜੋੜੇ ਨੇ ਬਹੁਤ ਸਾਰੇ ਐਲਾਨ ਕੀਤੇ ਸਨ ਜੋ ਕਿ ਪੂਰੇ ਨਾ ਹੋ ਸਕੇ।
ਉਹਨਾਂ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਦੇ ਕਮਾਉਣ ਵਾਲੇ ਜੀ ਚਲੇ ਗਏ ਉਹਨਾਂ ਨੂੰ ਨੌਕਰੀਆਂ ਦੀ ਥਾਂ ਸਿਰਫ ਸਰਕਾਰਾਂ ਦੇ ਲਾਰੇ ਹੀ ਮਿਲੇ ਹਨ। ਧਾਲੀਵਾਲ ਨੇ ਕਿਹਾ ਕਿ ਪਿਛਲੇਂ ਨੌਂ ਦਿਨਾਂ ਤੋਂ ਇਹ ਪਰਿਵਾਰ ਭਰ ਸਰਦੀ ਵਿੱਚ ਧਰਨੇ ਤੇ ਬੈਠੇ ਹਨ ਪਰ ਆਪਣੇ ਮਹਿਲਾਂ ਵਿੱਚ ਬੈਠੇ ਮੁੱਖ ਮੰਤਰੀ ਦੇ ਕੰਨਾਂ ਤੇ ਜੂੰ ਨਹੀਂ ਸਰਕੀ। ਧਾਲੀਵਾਲ ਨੇ ਕਿਹਾ ਕਿ ਇਹਨਾਂ ਪਰਿਵਾਰਾਂ ਨਾਲ ਸਲਾਹ ਕਰਕੇ ਆਮ ਆਦਮੀ ਪਾਰਟੀ ਇਸ ਸੰਘਰਸ਼ ਨੂੰ ਹਰ ਹੱਦ ਤੱਕ ਲੈਕੇਜਾਣ ਲਈ ਤਿਆਰ ਹੈ।
ਇਸ ਮੌਕੇ ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ,ਸ਼ਹਿਰੀ ਪ੍ਰਧਾਨ ਅਸ਼ੋਕ ਤਲਵਾਰ,ਕੋ ਪ੍ਰਧਾਨ ਰਜਿੰਦਰ ਪਲਾਹ,ਹਲਕਾ ਇੰਚਾਰਜ ਡਾ ਇੰਦਰਪਾਲ, ਮਨੀਸ਼ ਅਗਰਵਾਲ,ਸੁਰਿੰਦਰ ਸਿੰਘ ਮਾਨ,ਸੀਨੀਅਰ ਆਗੂ ਪਦਮ ਐਂਥਨੀ, ਵੇਦ ਪ੍ਰਕਾਸ਼ ਬਬਲੂ,ਮਨਦੀਪ ਸਿੰਘ ਮੌਂਗਾ,ਜਗਦੀਪ ਸਿੰਘ, ਮੋਤੀ ਲਾਲ,ਸੁਰਿੰਦਰ ਮਿੱਤਲ, ਅਨਿਲ ਮਹਾਜਨ,ਜਪਿੰਦਰ ਸਿੰਘ,ਪਲਵਿੰਦਰ ਸਿੰਘ,ਸੰਦੀਪ ਸ਼ਰਮਾ, ਵਰੁਣ ਰਾਣਾ,ਅਜੈ ਨੋਈਲ ਮਸੀਹ,ਸੋਹਣ ਸਿੰਘ ਨਾਗੀ, ਅਮਰੀਕ ਸਿੰਘ, ਵਿਪਿਨ ਸਿੰਘ ਆਦਿ ਹਾਜ਼ਿਰ ਸਨ।