ਕੀ ਐਕਟ ਬਣਨ ਤੋਂ ਬਾਅਦ ਲਾਗੂ ਕਰ ਲਈ ਮਿਲੇਗਾ ਸਮਾਂ ਚੰਨੀ ਸਰਕਾਰ ਨੂੰ ?
ਚੰਡੀਗੜ੍ਹ, 13 ਦਸੰਬਰ, 2021: ਪੰਜਾਬ ਦੀ ਚਾਨਣੀ ਸਰਕਾਰ ਵੱਲੋਂ ਜ਼ੋਰ-ਸ਼ੋਰ ਨਾਲ ਪਾਸ ਕੀਤੇ ਗਏ 36000 ਕੱਚੇ / ਠੇਕੇ ਵਾਲੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਵਾਲੇ ਬਿਲ ਕੀ ਐਕਟ ਬਣ ਗਏ ਹਨ ਭਾਵ ਕੇ ਰਾਜਪਾਲ ਦੀ ਮਾਨਜ਼ੋੱਰੀ ਇਨ੍ਹਾਂ ਨੂੰ ਮਿਲ ਗਈ ਹੈ ਅਤੇ ਕੀ ਇਨ੍ਹਾਂ ਤੇ ਕੋਈ ਅਮਲ ਹੋਇਆ ? ਇਸ ਬਾਰੇ ਕੋਈ ਜਾਣਕਾਰੀ ਲੋਕਾਂ ਨੂੰ ਨਹੀਂ ਹੈ .
ਵਿਧਾਨ ਸਭਾ 'ਚ ਪਾਸ ਕਰਕੇ, ਚੰਨੀ ਸਰਕਾਰ ਨੇ ਇਹ ਬਿੱਲ ਰਾਜ ਭਵਨ ਭੇਜ ਦਿੱਤੇ ਸਨ ਪਰ ਜਾਣਕਾਰ ਸੂਤਰਾਂ ਅਨੁਸਾਰ ਇਹ ਅਜੇ ਤੱਕ ਵਾਪਸ ਨਹੀਂ ਆਏ .ਵੈਸੇ ਤਾਂ ਰਾਜਪਾਲ ਜੇ ਚਾਹੇ ਤਾਂ ਇਨ੍ਹਾਂ ਨੂੰ ਬਿਨਾਂ ਮਨਜ਼ੂਰੀ ਵਾਪਸ ਵੀ ਭੇਜ ਸਕਦਾ ਹੈ ਪਰ ਅਜੇ ਤੱਕ ਅਜਿਹਾ ਵੀ ਕੋਈ ਸੰਕੇਤ ਨਹੀਂ .ਕਾਰਨ ਇਹ ਕਿ ਇਨ੍ਹਾਂ ਬਿਲਾਂ ਤੇ ਰਾਜਪਾਲ ਪੰਜਾਬ ਨੇ ਅਜੇ ਤੱਕ ਆਪਣੀ ਮੋਹਰ ਨਹੀਂ ਲਾਈ .
ਇਨ੍ਹਾਂ ਬਿਲਾਂ ਵਿਚੋਂ ਪਾਵਰ ਐਨਰਜੀ ਨਾਲ ਸਬੰਧਿਤ ਦੋ ਬਿਲ ਅਜਿਹੇ ਵੀ ਹਨ ਜਿਹੜੇ ਗਵਰਨਰ ਨੇ ਆਪਣੀ ਹਰੀ ਝੰਡੀ ਦੇਕੇ ਰਾਸ਼ਟਰਪਤੀ ਨੂੰ ਭੇਜਣੇ ਹਨ .
ਸਭ ਤੋਂ ਵੱਧ ਉਡੀਕ 36000 ਕਰਮਚਾਰੀਆਂ ਨੂੰ ਪੱਕੇ ਕਰਨ ਵਾਲੇ ਬਿੱਲ ਦੀ ਹੈ .ਜਿਹੜੇ ਕਰਮਚਾਰੀਆਂ ਨੂੰ ਇਸ ਬਿੱਲ ਤੋਂ ਰਾਹਤ ਮਿਲਣ ਦੀ ਉਮੀਦ ਹੈ ਉਹ ਬਹੁਤ ਬੇਸਬਰੀ ਨਾਲ ਇਸ ਦੀ ਮਨਜ਼ੂਰੀ ਤੇ ਫੇਰ ਇਸ ਤੇ ਅਮਲ ਨੂੰ ਉਡੀਕ ਰਹੇ ਹਨ.
ਉਨ੍ਹਾਂ ਨੂੰ ਇਹ ਵੀ ਖ਼ਦਸ਼ਾ ਹੈ ਕਿ ਜੇਕਰ ਇਹ ਬਿਲ ਜਲਦੀ ਮਨਜ਼ੂਰ ਨਾ ਹੋਏ ਅਤੇ ਦੇਰੀ ਹੋ ਗਈ ਤਾਂ ਕਿਤੇ ਇਸ ਦੇ ਲਾਗੂ ਹੋਣ ਮੌਕੇ ਚੋਂ ਜ਼ਾਬਤਾ ਨਾ ਲੱਗ ਜਾਵੇ.
ਰਾਜ ਭਵਨ ਵੱਲੋਂ ਇਹ ਬਿਲ ਆਪਣੀ ਮੋਹਰ ਲਾਕੇ ਕਿਉਂ ਨਹੀਂ ਅਜੇ ਤੱਕ ਵਾਪਸ ਭੇਜੇ ਗਏ , ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ .ਇਹ ਦੇਰੀ ਸਾਧਾਰਨ ਹਾਈ ਜਾਂ ਇਸ ਦਾ ਕੋਈ ਵਿਸ਼ੇਸ਼ ਕਾਰਨ ਹੈ , ਇਹ ਵੀ ਨਹੀਂ ਪਤਾ .