← ਪਿਛੇ ਪਰਤੋ
ਬਹਿਬਲ ਕਲਾਂ ਫਾਇਰਿੰਗ : ਹਾਈ ਕੋਰਟ ਨੇ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਰੱਦ ; ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਐਸ ਆਈ ਟੀ ਲਈ ਹਰੀ ਝੰਡੀ ਚੰਡੀਗੜ੍ਹ , 25 ਜਨਵਰੀ , 2019 : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬੇਅਦਬੀ ਕਾਂਡ ਤੋਂ ਬਾਅਦ ਬਹਿਬਲ ਕਲਾਂ ਗੋਲੀ ਕਾਂਡ ਅਤੇ ਕੋਟਕਪੂਰਾ ਫਾਇਰਿੰਗ ਮਾਮਲਿਆਂ ਦੀ ਸੀ ਬੀ ਆਈ ਜਾਂਚ ਦੀ ਮੰਗ ਰੱਦ ਕਰ ਦਿੱਤੀ ਹੈ . ਹਾਈ ਕੋਰਟ ਨੇ ਜਸਟਿਸ ਰਣਜੀਤ ਕਮਿਸ਼ਨ ਦੀ ਰਿਪੋਰਟ ਤੇ ਰੋਕ ਲਾਉਣ ਅਤੇ ਕੈਪਟਨ ਸਰਕਾਰ ਵੱਲੋਂ ਬਣਾਏ ਐਸ ਆਈ ਟੀ ਤੇ ਰੋਕ ਲਾਉਣ ਦੀ ਮੰਗ ਵੀ ਰੱਦ ਕਰ ਦਿੱਤੀ ਹੈ ਅਤੇ ਐਸ ਆਈ ਟੀ ਨੂੰ ਆਪਣਾ ਕੰਮ ਛੇਤੀ ਨਿਪਟਾਉਣ ਲਈ ਕਿਹਾ ਹੈ .ਇਸ ਮੰਗ ਨੂੰ ਲੈਕੇ ਇਨ੍ਹਾਂ ਦੋਹਾਂ ਗਲੀ ਕਾਂਡਾਂ ਨਾਲ ਜੁੜੇ ਪੰਜਾਬ ਪੁਲਿਸ ਦੇ ਕੁਝ ਪੁਲਿਸ ਅਫ਼ਸਰਾਂ ਵੱਲੋਂ ਦਾਇਰ ਕੀਤੀਆਂ ਪਟੀਸ਼ਨਾਂ ਰੱਦ ਕਰ ਦਿੱਤੀਆਂ ਗਈਆਂ ਹਨ . ਪੰਜਾਬ ਦੇ ਐਡਵੋਕੇਟ ਜਨਰਲ ਪੰਜਾਬ ਅਤੁੱਲ ਨੰਦਾ ਨੇ ਹਾਈ ਕੋਰਟ ਦੇ ਫ਼ੈਸਲੇ ਤੇ ਸੰਤੁਸ਼ਟੀ ਜ਼ਾਹਿਰ ਕਰਦੇ ਹੋਏ ਕਿਹਾ ਹੈ ਕਿ ਇਸ ਨਾਲ ਪੰਜਾਬ ਸਰਕਾਰ ਵੱਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਤੇ ਕੀਤੀ ਕਾਰਵਾਈ ਤੇ ਮੋਹਰ ਲੱਗ ਗਈ ਹੈ .
Total Responses : 267