ਸੰਜੀਵ ਸੂਦ
ਲੁਧਿਆਣਾ, 19 ਅਕਤੂਬਰ 2019 - ਅਨੰਦਪੁਰ ਸਾਹਿਬ ਤੋਂ ਕਾਂਗਰਸੀ ਐਮ.ਪੀ ਮਨੀਸ਼ ਤਿਵਾੜੀ ਅੱਜ ਲੁਧਿਆਣਾ ਪਹੁੰਚੇ। ਜਿਥੇ ਉਨ੍ਹਾਂ ਪ੍ਰੈੱਸ ਕਾਨਫਰੰਸ ਕਰਦਿਆਂ ਕੈਪਟਨ ਸੰਦੀਪ ਸੰਧੂ ਦੇ ਹੱਕ ਚ ਲੋਕਾਂ ਨੂੰ ਭੁਗਤਣ ਦੀ ਅਪੀਲ ਕੀਤੀ ਨਾਲ ਹੀ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਅਰਥ ਵਿਵਸਥਾ ਦਾ ਵੱਡਾ ਨੁਕਸਾਨ ਹੋਇਆ ਹੈ। ਰਾਜੋਆਣਾ ਦੇ ਮੁੱਦੇ ਤੇ ਉਨ੍ਹਾਂ ਕੈਪਟਨ ਦੇ ਬਿਆਨ ਨੂੰ ਹੀ ਕਾਂਗਰਸ ਦਾ ਸਟੈਂਡ ਦੱਸਿਆ ਹੈ।
ਮਨੀਸ਼ ਤਿਵਾੜੀ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਸਮੇਂ ਜੋ ਅਰਥਵਿਵਸਥਾ ਦਾ ਨੁਕਸਾਨ ਹੋਇਆ ਹੈ ਉਸ ਨੂੰ ਭੁਲਾਇਆ ਨਹੀਂ ਜਾ ਸਕਦਾ..ਮਨੀਸ਼ ਤਿਵਾੜੀ ਨੇ ਕਿਹਾ ਕਿ ਕੈਪਟਨ ਸੰਦੀਪ ਸੰਧੂ ਇਮਾਨਦਾਰ ਆਗੂ ਨੇ ਇਸ ਕਰਕੇ ਉਨ੍ਹਾਂ ਦੇ ਹੱਕ ਚ ਦਾਖਾ ਵਾਸੀਆਂ ਨੂੰ ਵੋਟ ਪਾਉਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਦਾਖਾ ਦੇ ਵਿੱਚ ਕਾਂਗਰਸ ਨੂੰ ਉਨ੍ਹਾਂ ਦੇ ਬਣੇਗੀ ਵੱਡੀ ਲੀਡ ਮਿਲੀ ਸੀ..ਉਧਰ ਕਾਂਗਰਸ ਨੇ ਧੱਕੇਸ਼ਾਹੀਆਂ ਨੇ ਅਕਾਲੀ ਦਲ ਵੱਲੋਂ ਲਾਏ ਇਲਜ਼ਾਮਾਂ ਤੇ ਵੀ ਉਨ੍ਹਾਂ ਕਿਹਾ ਕਿ ਇਹ ਸਾਰੇ ਜਾਣਦੇ ਨੇ ਕਿ ਧੱਕੇਸ਼ਾਹੀਆਂ ਕੌਣ ਕਰਦਾ ਹੈ ਕਾਂਗਰਸ ਦੀ ਸਰਕਾਰ ਸਮੇਂ ਹਮੇਸ਼ਾ ਫ੍ਰੀ ਅਨਫੇਅਰ ਇਲੈਕਸ਼ਨ ਹੁੰਦੇ ਰਹੇ ਨੇ। ਉਧਰ ਰਾਜਾ ਉਨ੍ਹਾਂ ਦੇ ਮੁੱਦੇ ਤੇ ਵੀ ਮਨਿਸਟਰੀ ਲਿਖਿਆ ਕਿ ਉਨ੍ਹਾਂ ਦਾ ਸਟੈਂਡ ਸਾਫ਼ ਹੈ ਅਤੇ ਜੋ ਕੈਪਟਨ ਦਾ ਬਿਆਨ ਹੈ ਉਹ ਉਸੇ ਦੇ ਨਾਲ ਨੇ।
ਉਧਰ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਮਨਿਸਟਰੀ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਉਨ੍ਹਾਂ ਕਿਹਾ ਕਿ ਇਸ ਮੁੱਦੇ ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਮਨੀਸ਼ ਤਿਵਾੜੀ ਨੇ ਕਿਹਾ ਕਿ ਜੋ ਪੀ ਚਿਦੰਬਰਮ ਅਤੇ ਹੋਰਨਾਂ ਕਾਂਗਰਸੀ ਲੀਡਰਾਂ ਤੇ ਬੀਜੇਪੀ ਝੂਠੇ ਪਰਚੇ ਕਰਵਾ ਕੇ ਜੇਲ੍ਹਾਂ ਚ ਡੱਕ ਰਹੀ ਹੈ ਉਹ ਬੇਹੱਦ ਮੰਦਭਾਗੀ ਗੱਲ ਹੈ।
ਜ਼ਿਕਰੇਖ਼ਾਸ ਹੈ ਕਿ ਇਸ ਦੌਰਾਨ ਮਨੀਸ਼ ਤਿਵਾੜੀ ਤੋਂ ਨਵਜੋਤ ਸਿੰਘ ਸਿੱਧੂ ਤੇ ਵੀ ਸਵਾਲ ਪੁੱਛੇ ਗਏ ਪਰ ਉਨ੍ਹਾਂ ਨੇ ਇਸ ਮਾਮਲੇ ਤੇ ਕੁਝ ਵੀ ਕਹਿ ਰਿਹਾ ਇਨਕਾਰ ਕਰ ਦਿੱਤਾ।