ਚੰਡੀਗੜ੍ਹ, 26 ਨਵੰਬਰ 2020 - ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵਧਦੇ ਹੋਏ ਕੋਰੋਨਾ ਨੂੰ ਦੇਖਦੇ ਹੋਏ ਮੀਟਿੰਗ ਕੀਤੀ ਗਈ, ਜਿਸ 'ਚ ਫੈਸਲਾ ਕੀਤਾ ਗਿਆ ਕਿ ਰਾਤ ਨੂੰ ਚੰਡੀਗੜ੍ਹ 'ਚ ਕਰਫਿਊ ਨਹੀਂ ਹੋਵੇਗਾ। ਪਰ ਮਾਸਕ ਨਾ ਪਾਉਣ ਵਾਲਿਆ ਨੂੰ 1000 ਰੁਪਏ ਜੁਰਮਾਨਾਂ ਕੀਤਾ ਜਾਵੇਗਾ।
ਜੇ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਜਾਰੀ ਰਿਹਾ ਤਾਂ ਪ੍ਰਸ਼ਾਸਨ ਵੱਲੋਂ ਸਖਤ ਫੈਸਲੇ ਲਏ ਜਾ ਸਕਦੇ ਹਨ। ਪ੍ਰਸ਼ਾਸਨ ਵੱਲੋਂ ਅਧਿਕਾਰੀਆਂ ਨੂੰ ਵੀ ਹਾਲਾਤਾਂ ਨਾਲ ਨਿਪਟਣ ਲਈ ਸਖਤ ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਕਿਹਾ ਗਿਆ ਹੈ ਕਿ ਸੈਕਟਰ 26 ਦੀ ਮੰਡੀ, ਸੈਕਟਰ 17 ਆਈਐਸਬੀਟੀ, ਸੈਕਟਰ 43 ਦੇ ਆਈ ਐਸ ਬੀ ਟੀ ਅਤੇ ਰਾਕ ਗਾਰਡਨ, ਸੁਖਨਾ ਲੇਕ 'ਤੇ ਕੋਰੋਨਾ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ।