ਕਿਸਾਨ ਮੋਰਚੇ ਵੱਲੋਂ ਰੁਲਦੂ ਸਿੰਘ ਮਾਨਸਾ 15 ਦਿਨਾਂ ਲਈ ਸਸਪੈਂਡ
ਰਵੀ ਜੱਖੂ
ਨਵੀਂ ਦਿੱਲੀ, 25 ਜੁਲਾਈ 2021 - ਦਿੱਲੀ ਬਾਰਡਰ ‘ਤੇ ਮੋਰਚਾ ਲਈ ਬੈਠੇ ਕਿਸਾਨ ਯੂਨੀਅਨਾਂ ਵੱਲੋ ਅੱਜ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੂੰ 15 ਦਿਨਾਂ ਲਈ ਸਸਪੈਂਡ ਕਰ ਦਿੱਤਾ। ਇਸ ਸੰਬੰਧੀ ਸੰਯੁਕਤ ਕਿਸਾਨ ਮੋਰਚੇ ਵਲ਼ੋ ਜਾਣਕਾਰੀ ਦਿੰਦਿਆਂ ਦੱਸਿਆ ਕਿ 21 ਜੁਲਾਈ ਨੂੰ ਰੁਲਦੂ ਸਿੰਘ ਮਾਨਸਾ ਵੱਲੋ ਸਟੇਜ ਤੋਂ ਇੱਕ ਭਾਸ਼ਨ ਦਿੱਤਾ ਗਿਆ ਸੀ ਜਿਸ ਦੇ ਚੱਲਦਿਆਂ ਉਹਨਾਂ ਨੂੰ ਸਸਪੈਂਡ ਕੀਤਾ ਗਿਆ। ਜਿਸ ਦੇ ਚੱਲਦਿਆਂ ਰੁਲਦੂ ਸਿੰਘ ਮਾਨਸਾ ਨਾ ਤਾਂ 15 ਦਿਨਾਂ ਲਈ ਕਿਸਾਨੀ ਸਟੇਜ ਤੇ ਕੋਈ ਭਾਸ਼ਨ ਦੇਣਗੇ ਅਤੇ ਨਾ ਹੀ ਕੋਈ ਬਿਆਨ ਦੇ ਸਕਦੇ ਹਨ। 21 ਜੁਲਾਈ ਨੂੰ ਰੁਲਦੂ ਮਾਨਸਾ ਨੇ ਜਿਹੜਾ ਭਾਸ਼ਣ ਦਿੱਤਾ ਸੀ ਉਸ ਨੂੰ ਭੜਕਾਊ ਮੰਨਿਆ ਗਿਆ। ਰੁਲਦੂ ਮਾਨਸਾ ਦਾ ਇਹ ਭਾਸ਼ਣ ਸੰਤ ਭਿੰਡਰਾਵਾਲੇ ਵੱਲ ਇਸ਼ਾਰਾ ਕਰਦਾ ਸੀ।
#RulduSinghMansa #Interview #LifeStory