ਅੰਮ੍ਰਿਤਸਰ, 27 ਜਨਵਰੀ 2021 - ਲਾਲ ਕਿਲੇ ਤੇ ਗਣਤੰਤਰ ਦਿਵਸ ਮੌਕੇ ਕੁਝ ਨੌਜਵਾਨਾਂ ਵੱਲੋਂ ਕੇਸਰੀ ਨਿਸ਼ਾਨ ਸਾਹਿਬ ਝੁਲਾਏਜਾਣ ਦੀ ਘਟਨਾ ਨੂੰ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਕਾਨੂੰਨ ਦੀ ਉਲਘਣਾ ਨਾਂ ਦੱਸਕੇ ਇਸਨੂੰ ਕਿਸਾਨਾਂ ਦੀ ਮੰਗਾਂ ਨਾਂ ਮੰਨੇ ਜਾਨ ਕਾਰਣ ਸਰਕਾਰ ਪ੍ਰਤੀ ਰੋਸ਼ ਦਸਿਆ ਹੈ।ਹੁਣ ਤੱਕ 160 ਦੇ ਕਰੀਬ ਕਿਸਾਨ ਆਪਣੀਆਂ ਜਾਨਾਂ ਸੰਘਰਸ਼ ਦੇ ਲੇਖੇ ਲੱਗਾਉਣ
ਦੇ ਬਾਵਜੂਦ ਸਰਕਾਰ ਨਾਲ ਹੋਈਆ ਗਿਆਰਾਂ ਬੈਠਕਾਂ ਬੇਸਿੱਟਾ ਰਹੀਆਂ ਹਨ ਜਿਸ ਕਾਰਣ ਨੌਜਵਾਨਾਂ ਨੇ ਸਰਕਾਰ ਦਾ ਧਿਆਨ ਖਿੱਚਣ ਲਈ ਇਹ ਕਦਮ ਪੁੱਟਿਆ ਹੈ। ਇਹ ਵਿਚਾਰ ਕਮੇਟੀ ਆਗੂ ਬਾਪੂ ਗੁਰਚਰਨ ਸਿੰਘ,ਪ੍ਰੋਫੈਸਰ ਬਲਜਿੰਦਰ ਸਿੰਘ,ਐਡਵੋਕੇਟ ਅਮਰ ਸਿੰਘ ਚਾਹਲ,ਐਡਵੋਕੇਟ ਦਿਲਸ਼ੇਰ ਸਿੰਘ ਜੰਡਿਆਲਾ,ਮਹਾਬੀਰ ਸਿੰਘ ਸੁਲਤਾਨਵਿੰਡ ਨੇ ਦਿੱਤੇ।ਉਨ੍ਹਾ ਕਿਹਾ ਕਿ ਗੋਦੀ ਮੀਡੀਆ ਨੂੰ ਭੁੱਲ ਗਿਆ ਕਿ ਸਿੱਖ ਰੈਜੀਮੈਟ ਦੀ ਗੱਡੀਆਂ ਜੱਦ ਚੀਨ ਤੇ ਪਾਕਿਸਤਾਨ ਤੇ ਬਾਡਰ ਤੇ ਭੇਜੀਆਂ ਜਾਂਦੀਆਂ ਹਨ ਤਾਂ ਨਿਸ਼ਾਨ ਸਾਹਿਬ ਲਗਾਇਆ ਜਾਂਦਾ ਹੈ ਤੇ ਅੱਜ ਵੀ ਗਿਲਵਾਨ ਘਾਟੀ ਤੇ ਨਿਸ਼ਾਨ ਸਾਹਿਬ ਗੱਡਿਆ ਹੋਇਆ ਹੈ ਤਾਂ ਫਿਰ ਲਾਲ ਕਿਲੇ ਤੇ ਲਗਾਉਣ ਬਾਰੇ ਬੇਲੋੜਾ ਵਿਵਾਦ ਕਿਉਂ ?ਨਿਸ਼ਾਨ ਸਾਹਿਬ ਤਾਂ ਸਮੁੱਚੀ ਮਾਨਵਤਾ ਨੂੰ ਬਰਾਬਰਤਾ,ਧਾਰਮਿਕ ਸਹਿਨਸ਼ੀਲਤਾ,ਭਾਈਚਾਰੇ,ਨਿਮਰਤਾ,ਤੇ ਸੇਵਾ ਦਾ ਸੁਨੇਹਾ ਦਿੰਦਾ ਹੈ।
ਇਸ ਅਗਵਾਈ ਹੇਠ ਕਰੋਨਾ ਮਹਾਮਾਰੀ ਦੌਰਾਨ ਵਿਸ਼ਵ ਭਰ ਵਿੱਚ ਸਿੱਖਾਂ ਨੇ ਲੰਗਰ,ਦਵਾਈਆਂ,ਸੈਨੀਟਾਈਸਰ ਆਦਿ ਵੰਡ ਕੇ ਸੇਵਾ ਕੀਤੀ ਹੈ।ਇਸ ਲਈ ਲਾਲ ਕਿਲੇ ਤੇ ਇਸਨੂੰ ਸੁਸ਼ੋਭਿਤ ਕਰਨਾ ਨਾਂ ਤਾਂ ਦੇਸ਼ ਵਿਰੋਧੀ ਕਾਰਵਾਈ ਹੈ ਤੇ ਨਾਂ ਹੀ ਕਾਨੂੰਨ ਦੀ ਉਲਘਣਾ।ਉਨ੍ਹਾ ਸਵਾਲ ਕੀਤਾ ਕਿ ਉਦੈਪੁਰ ਦੀ ਅਦਾਲਤ ਤੋਂ ਜੱਦੋ 2017 ਵਿੱਚ ਭਾਜਪਈਆ ਵੱਲੋਂ ਭਗਵਾ ਝੰਡਾਂ ਲਹਿਰਾਇਆ ਗਿਆ ਸੀ ਤਾਂ ਉਸ ਵੇਲੇ ਗੋਦੀ ਮੀਡੀਆ ਕਿੱਥੇ ਸੀ।ਇਤਿਹਾਸ ਦਾ ਹਵਾਲਾ ਦਿੰਦੇ ਉਨ੍ਹਾਂ ਕਿਹਾ ਕਿ ਲਾਲਕਿਲੇ ਤੇ ਬਾਬਾ ਬਘੇਲ ਸਿੰਘ ਨੇ 1783 ਵਿੱਚ ਨਿਸ਼ਾਨ ਸਾਹਿਬ ਝੁਲਾਇਆ ਸੀ।