ਹਰਦਮ ਮਾਨ
- ਸੰਘਰਸ਼ ਕਰ ਰਹੇ ਭਾਰਤੀ ਕਿਸਾਨਾਂ ਦੀ ਸਹਾਇਤਾ ਲਈ 25 ਲੱਖ ਰੁਪਏ ਦੀ ਮਦਦ
ਸਰੀ, 2 ਦਸੰਬਰ 2020 - ਵਰਲਡ ਫਾਈਨੈਂਸ਼ੀਅਲ ਗਰੁੱਪ ਕੈਨੇਡਾ ਵਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਂਦਿਆਂ ਕੋਵਿਡ-19 ਰੋਕਥਾਮ ਮੁਹਿੰਮ ਵਿਚ ਆਪਣਾ ਯੋਗਦਾਨ ਪਾਉਣ ਲਈ ਆਨਲਾਈਨ ਚੈਰਿਟੀ ਈਵੈਂਟ ਦਾ ਪ੍ਰਬੰਧ ਕੀਤਾ ਗਿਆ ਅਤੇ ਇਸ ਮੁਹਿੰਮ ਤਹਿਤ 250,000 ਡਾਲਰ ਇਕੱਤਰ ਕੀਤੇ।
ਡਬਲਿਊ ਐਫ ਜੀ ਦੇ ਵਾਈਸ ਪ੍ਰੈਜੀਡੈਂਟ ਰਾਜਾ ਧਾਲੀਵਾਲ ਨੇ ਦੱਸਿਆ ਕਿ ਇਸ ਚੈਰਿਟੀ ਈਵੈਂਟ ਦੌਰਾਨ ਇਕੱਤਰ ਹੋਏ ਫੰਡ ਵਿੱਚੋਂ ਸਰੀ ਹੌਸਪੀਟਲ ਫਾਊਂਡੇਸ਼ਨ ਨੂੰ 50,000 ਡਾਲਰ, ਹੈਲਥ ਸਾਇੰਸ ਫਾਊਂਡੇਸ਼ਨ ਨੂੰ 50,000 ਡਾਲਰ, ਵਿਲੀਅਮ ਓਸਲਰ ਹੈਲਥ ਸਿਸਟਮ ਨੂੰ 50,000 ਡਾਲਰ, ਯੂਨੀਵਰਸਿਟੀ ਹੌਸਪੀਟਲ ਫਾਉਂਡੇਸ਼ਨ ਨੂੰ 1 ਲੱਖ ਡਾਲਰ ਦਿੱਤੇ ਜਾਣਗੇ।
ਉਹਨਾਂ ਦੱਸਿਆ ਕਿ ਭਾਰਤ ਵਿਚ ਕਾਲੇ ਖੇਤੀ ਕਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਦੀ ਸਹਾਇਤਾ ਲਈ 25 ਲੱਖ ਰੁਪਏ ਦੇਣ ਦਾ ਵੀ ਫੈਸਲਾ ਕੀਤਾ ਗਿਆ। ਇਹ 25 ਲੱਖ ਰੁਪਏ ਖਾਲਸਾ ਏਡ ਰਾਹੀਂ ਕਿਸਾਨਾਂ ਦੇ ਲੰਗਰਾਂ ਵਾਸਤੇ ਖਰਚੇ ਜਾਣਗੇ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com