← ਪਿਛੇ ਪਰਤੋ
ਸਾਦੇ ਢੰਗ ਅਤੇ ਰਵਾਇਤੀ ਰਸਮਾਂ ਨਾਲ ਹੋਵੇਗਾ ਮੁੱਖ ਮੰਤਰੀ ਚੰਨੀ ਦੇ ਪੁੱਤਰ ਦਾ ਵਿਆਹ -ਖੱਟਰ ਵੀ ਨਹੀਂ ਹੋਣਗੇ ਸ਼ਾਮਲ ਬਾਬੂਸ਼ਾਹੀ ਬਿਊਰੋ ਚੰਡੀਗੜ੍ਹ, 9 ਅਕਤੂਬਰ, 2021: ਪਿਛਲੇ ਦਿਨਾਂ ਤੋਂ ਚਰਚਾ ਵਿਚ ਆਏ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਵੱਡੇ ਪੁੱਤਰ ਨਵਜੀਤ ਸਿੰਘ ਦੇ ਵਿਆਹ ਬਾਰੇ ਕੁਝ ਹੋਰ ਵੇਰਵੇ ਮਿਲੇ ਹਨ . ਚੰਨੀ ਪਰਿਵਾਰ ਰਿਸ਼ਤੇਦਾਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਵਿਆਹ ਬਹੁਤ ਸਾਦੇ ਢੰਗ ਨਾਲ ਅਤੇ ਸਿੱਖ ਮਰਿਆਦਾ ਅਨੁਸਾਰ ਹੋਵੇਗਾ . ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਜਾਂ ਹੋਰ ਬਾਹਰਲੇ ਨਾਮੀ ਵੀ ਵੀ ਆਈ ਪੀਜ਼ ਇਸ ਵਿਆਹ 'ਚ ਸ਼ਾਮਲ ਹੋਣ ਨਹੀਂ ਹੋਣਗੇ . ਤਾਜ਼ਾ ਜਾਣਕਾਰੀ ਅਨੁਸਾਰ ਇਹ ਕੋਸ਼ਿਸ਼ ਕੀਤੀ ਜਾ ਰਹੀ ਕਿ ਵਿਆਹ ਦੇ ਸਮਾਗਮਾਂ ਨੂੰ ਪਰਿਵਾਰਿਕ ਮੈਂਬਰਾਂ ਅਤੇ ਬਹੁਤ ਨੇੜਲੇ ਸੰਬੰਧੀਆਂ -ਦੋਸਤਾਂ ਤੱਕ ਹੀ ਸੀਮਿਤ ਰੱਖਿਆ ਜਾਵੇ ਅਤੇ ਕੋਈ ਵੱਡਾ ਸ਼ੋਅ ਆਫ਼ ਨਾ ਕੀਤਾ ਜਾਵੇ . ਬਾਬੂਸ਼ਾਹੀ ਦੀ ਜਾਣਕਾਰੀ ਅਨੁਸਾਰ ਕੱਲ੍ਹ 10 ਅਕਤੂਬਰ ਨੂੰ ਮੋਹਾਲੀ ਦੇ ਸਾਚਾ ਧਨ ਗੁਰਦਵਾਰਾ ਸਾਹਿਬ ਵਿਚ ਹੀ ਬਰਾਤ ਆਏਗੀ . ਸਿੱਖ ਮਰਿਆਦਾ ਅਨੁਸਾਰ ਆਨੰਦ ਕਾਰਜ ਤੋ ਬਾਅਦ ਉੱਥੋਂ ਹੀ ਵਾਪਸ ਬਰਾਤ ਚਲੀ ਜਾਵੇਗੀ . ਵਿਆਹ ਦੇ ਜਸ਼ਨ ਲਈ ਆਨੰਦ ਕਾਰਜ ਤੋਂ ਬਾਅਦ ਵੀ ਜਿਹੜੇ ਸਮਾਗਮ ਹੋਣਗੇ ਇਨ੍ਹਾਂ ਨੂੰ ਪਰਿਵਾਰ ਅਤੇ ਨੇੜਲੇ ਸੰਬੰਧੀਆਂ ਤੱਕ ਸੀਮਿਤ ਰੱਖਣ ਦਾ ਯਤਨ ਹੈ ਭਾਵ ਮਹਿਮਾਨਾਂ ਦੀ ਗਿਣਤੀ ਜ਼ਿਆਦਾ . ਇਹ ਵੀ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਨੇ ਪਰਿਵਾਰ ਨੂੰ ਇਹ ਵੀ ਕਿਹਾ ਹੈ ਵਿਆਹ ਦੀਆਂ ਰਸਮਾਂ ਸਮਾਗਮਾਂ ਕੋਵਿਡ ਨਿਯਮਾਂ ਅਤੇ ਹਦਾਇਤਾਂ ਦੀ ਵੀ ਪਾਲਣਾ ਕੀਤੀ ਜਾਵੇ.
Total Responses : 267