← ਪਿਛੇ ਪਰਤੋ
ਸਾਬਕਾ ਡੀ ਜੀ ਪੀ ਸੁਮੇਧ ਸੈਣੀ ਹਾਈ ਕੋਰਟ ਪੁੱਜੇ -ਕਿਹਾ ਸੀ ਬੀ ਆਈ ਕਰੇ ਪੜਤਾਲ -ਪੰਜਾਬ ਪੁਲਿਸ ਤੇ ਨਹੀਂ ਇਤਬਾਰ ਚੰਡੀਗੜ੍ਹ , 10 ਅਕਤੂਬਰ 2018 : ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਆਧਾਰ ਤੇ ਸਰਕਾਰ ਵੱਲੋਂ ਆਪਣੇ ਖਿਲਾਫ਼ ਕੋਈ ਪਾਨੂਨੀ ਕਾਰਵਾਈ ਦੀ ਸੰਭਾਵਨਾ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੇ ਸਾਬਕਾ ਡੀ ਜੀ ਪੀ ਸੁਮੇਧ ਸਿੰਘ ਸੈਣੀ ਆਪਣੇ ਬਚਾਅ ਲਈ ਪੰਜਾਬ ਅਤੇ ਹਾਈ ਕੋਰਟ ਪੁੱਜੇ ਹਨ . ਹਾਸਲ ਜਾਣਕਾਰੀ ਅਨੁਸਾਰ ਉਨ੍ਹਾਂ ਵੱਲੋਂ ਦਾਇਰ ਪਟੀਸ਼ਨ ਤੇ ਵੀਰਵਾਰ 11 ਅਕਤੂਬਰ ਨੂੰ ਸੁਣਵਾਈ ਹੋਵੇਗੀ . ਇਹ ਜਾਣਕਾਰੀ ਮਿਲੀ ਹੈ ਕਿ ਸੁਮੇਧ ਸੈਣੀ ਨੇ ਇਹ ਬੇਨਤੀ ਕੀਤੀ ਹੈ ਕਿ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਦੇ ਆਧਾਰ ਤੇ ਜੇ ਕੋਈ ਜਾਂਚ / ਕਾਰਵਾਈ ਉਨ੍ਹਾਂ ਦੇ ਖਿਲਾਫ ਕਰਨੀ ਹੋਵੇ ਤਾਂ ਇਹ ਪੰਜਾਬ ਪੁਲਿਸ ਤੋਂ ਨਾ ਕਰਵਾਈ ਜਾਵੇ ਬਲਕਿ ਸੀ ਬੀ ਆਈ ਜਾਂ ਕਿਸੇ ਹੋਰ ਬਾਹਰਲੀ ਏਜੰਸੀ ਤੋਂ ਕਰਾਈ ਜਾਵੇ .
Total Responses : 267