ਸੁਖਜਿੰਦਰ ਰੰਧਾਵਾ ਤੇ ਸੋਨੀ ਬਾਰੇ ਜਾਰੀ ਕੀਤੇ ਚੰਨੀ ਸਰਕਾਰ ਨੇ ਨਵੇਂ ਹੁਕਮ
ਚੰਡੀਗੜ੍ਹ, 25 ਸਤੰਬਰ , 2021: ਪੰਜਾਬ ਦੀ ਚੰਨੀ ਸਰਕਾਰ ਨੇ ਰਾਜ ਦੇ ਕੈਬਿਨੇਟ ਵਜ਼ੀਰਾਂ ਸੁਖਜਿੰਦਰ ਰੰਧਾਵਾ ਅਤੇ ਓ ਪੀ ਸੋਨੀ ਬਾਰੇ ਤਾਜ਼ਾ ਹੁਕਮ ਜਾਰੀ ਕਰਕੇ ਉਨ੍ਹਾਂ ਨੂੰ ਰਸਮੀ ਰੂਪ ਵਿੱਚ ਡਿਪਟੀ ਚੀਫ਼ ਮਿਨਿਸਟਰ ਵਜੋਂ ਡਾਈਜ਼ਗੀਨੇਟ ਕਰ ਦਿੱਤਾ ਹੈ । ਸਰਕਾਰ ਦੀ ਕੈਬਿਨੇਟ ਬਰਾਂਚ ਵੱਲੋਂ ਇਸ ਬਾਰੇ ਜਾਰੀ ਕੀਤੇ ਆਰਡਰ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਅਹੁਦਾ ਸੰਭਾਲਣ ਵਾਲੇ ਦਿਨ ਤੋਂ ਹੀ ਉਨ੍ਹਾਂ ਨੂੰ ਇਹ ਅਹੁਦਾ ਮਿਲੇਗਾ ।