ਚੰਡੀਗੜ੍ਹ, 8 ਨਵੰਬਰ 2019 - ਜਸਟਿਸ ਰਣਜੀਤ ਸਿੰਘ ਦੁਆਰਾ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਖਿਲਾਫ ਪਾਈ ਅਪਰਾਧਿਕ ਸ਼ਿਕਾਇਤ ਦੀ ਪਟੀਸ਼ਨ ਨੂੰ ਹਾਈ ਕੋਰਟ ਦੁਆਰਾ ਰੱਦ ਕਰ ਦਿੱਤਾ ਗਿਆ ਹੈ।
ਜਸਟਿਸ ਰਣਜੀਤ ਸਿੰਘ (ਸੇਵਾਮੁਕਤ) ਦੁਆਰਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ 'ਅਪਮਾਨਜਨਕ ਅਤੇ ਮਾਣਹਾਨੀ' ਵਾਲੀ ਬਿਆਨਬਾਜ਼ੀ 'ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਦਰਜ ਕੀਤੀ ਸੀ। ਉਨ੍ਹਾਂ ਆਪਣੀ ਸ਼ਿਕਾਇਤ ਵਿੱਚ ਦਾਅਵਾ ਕੀਤਾ ਸੀ ਕਿ ਬਾਦਲ ਅਤੇ ਮਜੀਠੀਆ, ਦੋਵਾਂ ਨੇ ਉਨ੍ਹਾਂ ਖਿਲਾਫ ਅਤੇ ਉਨ੍ਹਾਂ ਦੁਆਰਾ ਬੇਅਦਬੀ ਮਾਮਲੇ 'ਤੇ ਚੱਲ ਰਹੀ ਜਾਂਚ ਨੂੰ ਬਦਨਾਮ ਕਰਨ ਦੇ ਇਰਾਦੇ ਨਾਲ ਅਪਮਾਨਜਨਕ ਬਿਆਨ ਦਿੱਤੇ ਸਨ।