ਫ਼ਰੀਦਕੋਟ , 16 ਸਤੰਬਰ , 2018 :
ਗੋਲੀ ਖਾਣ ਲਈ ਵੀ ਹਾਂ ਤਿਆਰ - ਜੇਕਰ ਮੇਰੀ ਤੇ ਸੁਖਬੀਰ ਦੀ ਸ਼ਹਾਦਤ ਨਾਲ ਅਮਨ ਕਾਇਮ ਰਹੇ ਤਾਂ ਅਸੀਂ ਤਿਆਰ ਹਾਂ - ਪ੍ਰਕਾਸ਼ ਸਿੰਘ ਬਾਦਲ
ਫ਼ਰੀਦਕੋਟ 'ਚ ਜਬਰ ਵਿਰੋਧੀ ਅਕਾਲੀ ਰੈਲੀ 'ਚ ਹੋਏ ਭਰਵੇਂ ਇਕੱਠ ਨਾਲ ਹੌਸਲੇ 'ਚ ਹੋਏ,ਮੰਚ ਤੋਂ ਗਰਜੇ ਅਕਾਲੀ ਨੇਤਾ
ਬਾਦਲ ਤੇ ਸੁਖਬੀਰ ਨੇ ਕਾਂਗਰਸ ਪਾਰਟੀ ਤੇ ਲਾਏ ਤਿੱਖੇ ਨਿਸ਼ਾਨੇ -ਸਿੱਖਾਂ ਦੀ ਦੁਸ਼ਮਣ ਕਰਾਰ ਦਿੱਤਾ
ਬਾਦਲ ਨੇ 47 ਦੇ ਵੰਡ ਅਤੇ ਪੰਜਾਬ ਨਾਲ ਹੋਏ ਧੱਕੇ ਤੋਂ ਲੈਕੇ ਬਲਿਊ ਸਟਾਰ ਅਤੇ 84 ਦੇ ਕਤਲੇਆਮ ਤੱਕ ਕਾਂਗਰਸੀ ਪ੍ਰਧਾਨ ਮੰਤਰੀਆਂ ਦੇ ਗਿਣਾਏ ਕਾਰਨਾਮੇ -
ਮੌਜੂਦਾ ਕੈਪਟਨ ਸਰਕਾਰ , ਕਾਂਗਰਸ ਅਤੇ ਗਰਮਖ਼ਿਆਲੀ ਸਿੱਖਾਂ ਤੇ ਗੱਠਜੋੜ ਕਰਨ ਅਤੇ ਪੰਜਾਬ ਦੇ ਅਮਨ ਨੂੰ ਅੱਗ ਲਾਉਣ ਦੀ ਕੋਸ਼ਿਸ ਦੇ ਲਾਏ ਦੋਸ਼
ਕੈਪਟਨ ਸਰਕਾਰ ਤੇ ਕਾਂਗਰਸ , ਗੁਰਦਵਾਰਿਆਂ ਅਤੇ ਸਿੱਖ ਸੰਸਥਾਵਾਂ ਤੇ ਕਰਨਾ ਚਾਹੁੰਦੀ ਹੈ ਕਬਜ਼ਾ- ਬਾਦਲ ਤੇ ਸੁਖਬੀਰ ਨੇ ਲਾਏ ਸੰਗੀਨ ਦੋਸ਼
ਮੰਚ ਤੋਂ ਸੁਖਬੀਰ , ਬਿਕਰਮ ਮਜੀਠੀਆ ਅਤੇ ਮਨਜਿੰਦਰ ਸਿਰਸਾ ਤੇ ਹੋਰਨਾਂ ਨੇ ਨਵਜੋਤ ਸਿੱਧੂ ਅਤੇ ਦਾਦੂਵਾਲ ਤੇ ਲਾਏ ਖ਼ੂਬ ਤਵੇ - ਉਲਟੀ -ਪੁਲਟੀ ਭਾਸ਼ਾ 'ਚ ਦਿੱਤੀ ਸਿੱਧੀ ਚੁਨੌਤੀ
ਮਜੀਠੀਆ ਨੇ ਸਿੱਧੂ ਨੂੰ ਜੇਲ੍ਹ ਭੇਜਣ ਦੀ ਦਿੱਤੀ ਧਮਕੀ
ਜਸਟਿਸ ਰਣਜੀਤ ਕਮਿਸ਼ਨ ਦੀ ਰਿਪੋਰਟ ਦੇ ਖਿਲਾਫ ਬੋਲਣਾ ਛੱਡੋ , ਕਾਂਗਰਸ ਨੂੰ ਲੈਂਦੀ ਹੈ ਇਸਦਾ ਲਾਹਾ - ਬਾਦਲ ਨੇ ਦਿੱਤੀ ਸੁਖਬੀਰ ਤੇ ਮਜੀਠੀਆ ਨੌਂ ਦਿੱਤੀ ਮੱਤ
--------------
ਫਰੀਦਕੋਟ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਰੈਲੀ ਦਾ ਭਰਵਾਂ ਇਕੱਠ
ਫ਼ਰੀਦਕੋਟ 16 ਸਤੰਬਰ 2018:ਅੱਜ ਇਥੇ ਹੋਈ ਭਰਵੀਂ ਜਬਰ ਵਿਰੋਧੀ ਅਕਾਲੀ ਰੈਲੀ ਵਿਚ ਪੰਜਾਬ ਦੀ ਕੈਪਟਨ ਸਰਕਾਰ , ਨਵਜੋਤ ਸਿੱਧੂ , ਮੁਕਾਬਲੇ ਦੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਤੇ ਤਿੱਖੇ ਹਮਲੇ ਕੀਤੇ ਗਏ .
ਨਵਜੋਤ ਸਿੱਧੂ ਪਹਿਲਾਂ ਕਹਿੰਦਾ ਹੁੰਦਾ ਸੀ ਕਿ ਕਾਂਗਰਸ ਮੁੰਨੀ ਤੋਂ ਵੱਧ ਬਦਨਾਮ ਹੈ : ਬਿਕਰਮ ਮਜੀਠੀਆ
ਨਵਜੋਤ ਸਿੱਧੂ ਪਹਿਲਾਂ ਕਹਿੰਦਾ ਹੁੰਦਾ ਸੀ ਕਿ ਕਾਂਗਰਸ ਮੁੰਨੀ ਤੋਂ ਵੱਧ ਬਦਨਾਮ ਹੈ : ਬਿਕਰਮ ਮਜੀਠੀਆ:ਫਰੀਦਕੋਟ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਬਰ ਵਿਰੋਧੀ ਰੈਲੀ ਵਿੱਚ ਵਰਕਰਾਂ ਦਾ ਠਾਠਾਂ ਮਾਰਦਾ ਇਕੱਠ ਵੇਖਣ ਨੂੰ ਮਿਲ ਰਿਹਾ ਹੈ।ਇਸ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਟੇਜ ਤੇ ਮੌਜੂਦ ਹਨ।
ਇਸ ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੁਨੀਲ ਜਾਖੜ ਦੇ ਚੈਂਲੇਂਜ ਨੂੰ ਸ਼੍ਰੋਮਣੀ ਅਕਾਲੀਆ ਦਲ ਨੇ ਕਬੂਲ ਕੀਤਾ ਹੈ।ਮਜੀਠੀਆ ਨੇ ਕਿਹਾ ਕਿ ਬਲਜੀਤ ਸਿੰਘ ਦਾਦੂਵਾਲ ਕਾਂਗਰਸ ਦੀ ਸਹਿ ‘ਤੇ ਕੰਮ ਕਰ ਰਿਹਾ ਹੈ।ਬਲਜੀਤ ਸਿੰਘ ਦਾਦੂਵਾਲ ਦਾ ਬਾਣਾ ਹੋਰ ਤੇ ਕੰਮ ਹੋਰ ਹੈ।
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਪਹਿਲਾਂ ਕਹਿੰਦਾ ਹੁੰਦਾ ਸੀ ਕਿ ਕਾਂਗਰਸ ਮੁੰਨੀ ਤੋਂ ਵੱਧ ਬਦਨਾਮ ਹੈ।ਉਨ੍ਹਾਂ ਨੇ ਕਿਹਾ ਕਿ ਸਿੱਧੂ ਮੌਕਾਪ੍ਰਸਤ ਅਤੇ ਦਲਬਦਲੂ ਆਦਮੀ ਹੈ।
ਇਸ ਰੈਲੀ ਵਿੱਚ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ,ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ,ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ,ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਡਾਕਟਰ ਚਰਨਜੀਤ ਸਿੰਘ ਅਟਵਾਲ , ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ,ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ,ਸ਼੍ਰੋਮਣੀ ਅਕਾਲੀ ਦਲ ਦੇ ਬੀ.ਸੀ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆਂ ,ਪਾਰਟੀ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ, ਸਾਬਕਾ ਕੈਬਨਿਟ ਮੰਤਰੀ ਤੋਤਾ ਸਿੰਘ ,ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ , ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜੰਗੀਰ ਕੌਰ, ਵਰਦੇਵ ਸਿੰਘ ਮਾਨ ਹਾਜ਼ਿਰ ਸਨ।