← ਪਿਛੇ ਪਰਤੋ
ਲੋਕੇਸ਼ ਰਿਸ਼ੀ ਗੁਰਦਾਸਪੁਰ, 19 ਮਾਰਚ 2019 - ਕਰਤਾਰਪੁਰ ਕਾਰੀਡੋਰ ਸਬੰਧੀ ਭਾਰਤ ਅਤੇ ਪਾਕਿਸਤਾਨ ਦੀਆਂ ਤਕਨੀਕੀ ਟੀਮਾਂ ਵਿਚਕਾਰ ਚੱਲ ਰਹੀ ਮੀਟਿੰਗ ਇਸ ਵੇਲੇ ਸਮਾਪਤ ਹੋ ਚੁੱਕੀ ਹੈ। ਇਸ ਵੇਲੇ ਦੋਹਾਂ ਦੇਸ਼ਾਂ ਦੇ ਅਧਿਕਾਰੀ ਲਾਂਘੇ ਸਬੰਧੀ (ਜਿਸ ਜਗ੍ਹਾ ਤੇ ਦੋਹਾਂ ਦੇਸ਼ਾਂ ਤੋਂ ਆਉਣ ਵਾਲੇ ਲਾਂਘੇ ਦਾ ਸੁਮੇਲ ਹੋਣਾ ਹੈ) ਇਲਾਕੇ ਦਾ ਜਾਇਜ਼ਾ ਲੈ ਰਹੇ ਹਨ। ਹਾਲਾਂ ਕਿ ਉਕਤ ਮਸਲੇ ਦੇ ਸਬੰਧ ਵਿੱਚ ਹੱਲੇ ਤੱਕ ਕਿਸੇ ਵੀ ਦੇਸ਼ ਦਾ ਕੋਈ ਵੀ ਅਧਿਕਾਰੀ ਮੀਡੀਆ ਨਾਲ ਮੁਖ਼ਾਤਬ ਨਹੀਂ ਹੋ ਸਕਿਆ। ਦੱਸਦੇ ਚੱਲਿਏ ਕਿ ਬੀਤੇ ਕੱਲ ਤੋਂ ਭਾਰਤ ਵਾਲੇ ਪਾਸੇ ਤੋਂ ਵੀ ਕਰਤਾਰਪਰ ਕਾਰਿਡੋਰ ਦਾ ਨਿਰਮਾਣ ਕਾਰਜ ਸ਼ੁਰੂ ਹੋ ਚੁੱਕਾ ਹੈ। ਇਸੇ ਦੇ ਚੱਲਦਿਆਂ ਕੁੱਝ ਤਕਨੀਕੀ ਪਹਿਲੂਆਂ ਤੇ ਵਿਵਾਰ ਵਟਾਂਦਰਾ ਕਰਲ ਲਈ ਭਾਰਤ ਅਤੇ ਪਾਕਿਸਤਾਨ ਦੀਆਂ ਤਕਨੀਕੀ ਟੀਮਾਂ ਭਾਰਤ ਅਤੇ ਪਾਕਿਸਤਾਨ ਵਿਚਾਲੇ (0 ਲਾਈਨ) ਤੇ ਬੈਠ ਕੇ ਵਿਚਾਰ ਵਟਾਂਦਰਾ ਕਰ ਰਹੀਆਂ ਸਨ । ਅਗਲੇ ਕੁੱਝ ਹੀ ਸਮੇਂ ਦੌਰਾਨ ਉਕਤ ਮਸਲੇ ਨਾਲ ਸਬੰਧਤ ਅਧਿਕੳਰੀਆਂ ਵੱਲੋਂ ਮੀਡੀਆ ਨਾ ਰੂਬ-ਰੂ ਹੋਣ ਦੀ ਊਮੀਦ ਹੈ।
Total Responses : 265