ਚੰਡੀਗੜ੍ਹ, 24 ਅਗਸਤ 2019 - ਭਾਜਪਾ ਲੀਡਰ ਸੁਬਰਮਣੀਅਨ ਸਵਾਮੀ ਨੇ ਕਰਤਾਰਪੁ ਲਾਂਘੇ ਨੂੰ ਲੈ ਕੇ ਵਿਵਾਦਤ ਬਿਆਨ ਦੇ ਦਿੱਤਾ। ਸ਼ਨੀਵਾਰ ਨੂੰ ਚੰਡੀਗੜ੍ਹ ਆਏ ਸਵਾਮੀ ਤੋਂ ਜਦੋਂ ਪੱਤਰਕਾਰਾਂ ਨੇ ਕਰਤਾਰਪੁਰ ਲਾਂਘੇ 'ਤੇ ਸਵਾਲ ਕੀਤਾ ਤਾਂ ਉਨ੍ਹਾਂ ਝੱਟ ਆਖ ਦਿੱਤਾ ਕਿ ਕਰਤਾਰਪੁਰ ਲਾਂਘਾ ਬਣਨਾ ਹੀ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਜਿੰਨਾ ਕੰਮ ਲਾਂਘੇ ਦਾ ਹੋ ਚੁੱਕਾ ਹੈ, ਉਸਨੂੰ ਉਥੇ ਹੀ ਰੋਕ ਦੇਣਾ ਚਾਹੀਦਾ ਹੈ।
ਸਵਾਮੀ ਦਾ ਕਹਿਣਾ ਹੈ ਕਿ ਪਾਕਿਸਤਾਨ ਜਦੋਂ ਤੱਕ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਉਂਦਾ, ਉਦੋਂ ਤੱਕ ਪਾਕਿਸਤਾਨ ਨਾਲ ਕਿਸੇ ਤਰ੍ਹਾਂ ਦਾ ਵੀ ਸਬੰਧ ਨਹੀਂ ਰੱਖਣਾ ਚਾਹੀਦਾ ਤੇ ਇਸੇ ਕਰਕੇ ਲਾਂਘੇ ਦਾ ਕੰਮ ਵੀ ਬੰਦ ਕਰ ਦੇਣਾ ਚਾਹੀਦਾ ਹੈ। ਸਵਾਮੀ ਨੇ ਕਿਹਾ ਕਿ ਸਿੱਖਾਂ ਨੂੰ ਉਹ ਸਮਝਾਉਣਗੇ ਤੇ ਸਿੱਖ ਉਨ੍ਹਾਂ ਦੀ ਗੱਲ ਸੁਣਨਗੇ। ਉਨ੍ਹਾਂ ਆਪ੍ਰੇਸ਼ਨ ਬਲੁ ਸਟਾਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਦੋਂ ਆਪ੍ਰੇਸ਼ਨ ਬਲੂ ਸਟਾਰ ਦਾ ਕਾਂਡ ਹੋਇਆ ਸੀ ਤਾਂ ਉਹ ਸਿੱਖਾਂ ਦੇ ਨਾਲ ਖੜ੍ਹੇ ਸੀ।
ਵੀਡਿਓ ਦੇਖਣ ਲਈ ਕਲਿੱਕ ਕਰੋ
https://m.facebook.com/story.php?story_fbid=1277185439117836&id=133072560195802