← ਪਿਛੇ ਪਰਤੋ
ਲੋਕੇਸ਼ ਰਿਸ਼ੀ
ਡੇਰਾ ਬਾਬਾ ਨਾਨਕ, 25 ਮਾਰਚ 2019 - ਕਰਤਾਰਪੁਰ ਕਾਰੀਡੋਰ ਦੇ ਰਸਤੇ ਸਬੰਧੀ ਅਖੀਰ ਸਾਰੀਆਂ ਰੁਕਾਵਟਾਂ ਦੂਰ ਹੋ ਗਈਆਂ ਹਨ। ਕਿਉਂ ਕਿ ਜਿਹੜੇ ਭਾਰਤੀ ਕਿਸਾਨਾਂ ਵੱਲੋਂ ਮੁਅਵਜੇ ਦੀ ਮੰਗ ਨੂੰ ਲੈ ਕੇ ਆਪਣੀਆਂ ਜ਼ਮੀਨਾਂ ਦੇਣ ਸਬੰਧੀ ਐਤਰਾਜ ਪੱਤਰ ਦਾਖਲ ਕੀਤੇ ਗਏ ਸਨ। ਅੱਜ ਉਹਨਾਂ ਕਿਸਾਨਾਂ ਵੱਲੋਂ ਐਸਡੀਐਮ ਡੇਰਾ ਬਾਬਾ ਨਾਨਕ ਨਾਲ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਦੋਹਾਂ ਧਿਰਾਂ ਵਿਚਾਲੇ 34 ਲੱਖ ਰੁਪਏ ਪ੍ਰਤੀ ਏਕੜ ਮੁਆਵਜੇ ਦੀ ਸਹਿਮਤੀ ਬਣ ਗਈ ਹੈ। ਜਿਸ ਨੂੰ ਕਿਸਾਨਾਂ ਨੇ ਵੀ ਮੰਜੂਰੀ ਦੇ ਦਿੱਤੀ ਹੈ। ਹਾਲਾਂ ਕਿ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ 34 ਲੱਖ ਰੁਪਏ ਦਾ ਰੇਟ ਘੱਟ ਹੈ, ਪਰ ਉਹ ਕਾਰੀਡੋਰ ਨਿਰਮਾਣ ਲਈ ਆਪਣੀ ਜ਼ਮੀਨ ਦੇ ਦੇਣਗੇ ਅਤੇ ਮੁਆਵਜ਼ਾ ਰੇਟ ਵਿੱਚ ਵਾਧੇ ਲਈ ਅਦਾਲਤ ਦਾ ਦਰਵਾਜ਼ਾ ਖੜਕਾਉਣ ਗੇ। ਇਥੇ ਦੱਸਦੇ ਚੱਲਿਏ ਕਿ ਬੀਤੇ ਮੰਗਲਵਾਰ ਨੂੰ ਇੱਕ ਕਿਸਾਨ ਵੱਲੋਂ ਭਾਰਤ ਸਰਕਾਰ ਨੂੰ ਕਰਤਾਰਪੁਰ ਲਾਂਘੇ ਦੇ ਨਿਰਮਾਣ ਲਈ ਆਪਣੀ 16.5 ਏਕੜ ਜ਼ਮੀਨ ਦੇ ਦਿੱਤੀ ਗਈ ਸੀ ਅਤੇ ਸਰਕਾਰ ਨੇਂ ਵੀ ਬਿਨਾ ਦੇਰੀ ਕੀਤੇ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਸੀ। ਪਰ ਅਗਲੇ ਦਿਣ ਜਿਦਾਂ ਹੀ ਸਰਕਾਰੀ ਨੁਮਾਇੰਦਿਆਂ ਨੇ ਨਿਸ਼ਾਨਦੇਹੀ ਵਾਲੇ ਖੇਤਰਾਂ ਵਿੱਚ ਕੰਮ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਕਿਸਾਨਾਂ ਨੇ ਉਹਨਾਂ ਨੂੰ ਆਪਣੀ ਜ਼ਮੀਨ ਵਿਖੇ ਮੁਆਵਜ਼ਾ ਤੈਅ ਕੀਤੇ ਆਪਣੀਆਂ ਜ਼ਮੀਨਾਂ ਤੇ ਕੰਮ ਕਰਨ ਤੋਂ ਰੋਕ ਦਿੱਤਾ।
Total Responses : 265